ਪਠਾਨਕੋਟ, 29 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੂਰੇ ਪੰਜਾਬ ਵਿੱਚ ਕਰਫਿਊ ਲਗਾਇਆ
ਹੋਇਆ ਹੈ ਅਤੇ ਆਏ ਦਿਨ ਪੂਰੇ ਪੰਜਾਬ ਵਿੱਚ ਸੋਸ਼ਲ ਮੀਡੀਆ ਤੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਨੋਜਵਾਨ ਬਿਨ੍ਹਾਂ ਕਿਸੇ ਕੰਮ ਤੋਂ ਬਾਹਰ ਘੁੰਮਦੇ ਹਨ ਅਤੇ ਪੁਲਿਸ ਪ੍ਰਸਾਸਨ ਨੂੰ ਸਖਤੀ ਕਰਨੀ ਪੈਂਦੀ ਹੈ, ਪਰ ਜਿਲ੍ਹਾ ਪਠਾਨਕੋਟ ਪ੍ਰਸਾਸਨ ਵੱਲੋਂ ਕਰਫਿਊ ਦੋਰਾਨ ਬਾਹਰ ਘੁੰਮਣ ਵਾਲੇ ਨੋਜਵਾਨਾਂ ਆਦਿ ਨੂੰ ਜਾਗਰੁਕਤਾ ਦਾ ਪਾਠ ਪੜਾਉਂਣ ਲਈ ਇੱਕ ਵਿਲੱਖਣ ਹੱਲ ਕੱਢਿਆ ਹੈ।ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।ਉਨ੍ਹਾਂ ਕਿਹਾ ਕਿ ਕੋਵਿਡ-19 ਅਵੈਅਰਨੈਸ ਸੈਂਟਰ ਵਿੱਚ ਨੋਜਵਾਨਾਂ ਨੂੰ ਜਾਗਰੁਕ ਤਾਂ ਕੀਤਾ ਹੀ ਜਾਵੇਗਾ ਇਸ ਤੋਂ ਇਨ੍ਹਾਂ ਦੀਆਂ ਸੇਵਾਵਾਂ ਲੋਕਾਂ ਨੂੰ ਜਾਗਰੁਕ ਕਰਨ ਵਿੱਚ ਵੀ ਲਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਪਠਾਨਕੋਟ ਨੂੰ ਕੋਵਿਡ-19 ਅਵੈਅਰਨੈਸ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਹੈ।ਜਿਥੇ ਇੱਕ ਡਾਕਟਰ, ਇੱਕ ਆਸ਼ਾ ਵਰਕਰ, ਪੁਲਿਸ ਮੁਲਾਜ਼ਮ ਅਤੇ ਸਿੱਖਿਆ ਵਿਭਾਗ ਦੇ ਅਧਿਆਪਕ ਆਦਿ ਲਗਾਏ ਗਏ ਹਨ। ਸ਼ਹਿਰ ਜਾਂ ਪਿੰਡਾਂ ‘ਚ ਪੁਲਿਸ ਵਿਭਾਗ ਦੀ ਟੀਮ ਵੱਲੋਂ ਅਜਿਹੇ ਨੋਜਵਾਨ ਜੋ ਕਰਫਿਊ ਦੋਰਾਨ ਬਿਨ੍ਹਾਂ ਕਿਸੇ ਕੰਮ ਤੋਂ ਬਾਹਰ ਘੁਮਦੇ ਨਜਰ ਆਉਂਦੇ ਹਨ ਸਿਹਤ ਵਿਭਾਗ ਦੀ ਟੀਮ ਦੀ ਸਹਾਇਤਾ ਨਾਲ ਇਸ ਕੋਵਿਡ-19 ਅਵੈਅਰਨੈਸ ਸੈਂਟਰ ਵਿਖੇ ਪਹੁੰਚਾਇਆ ਜਾਵੇਗਾ।ਜਿਥੇ ਡਾਕਟਰਾਂ, ਆਸ਼ਾ ਵਰਕਰ ਅਤੇ ਸਿੱਖਿਆ ਵਿਭਾਗ ਦੇ ਮਾਸਟਰਾਂ ਵੱਲੋਂ ਇਨ੍ਹਾਂ ਨੋਜਵਾਨਾਂ ਨੂੰ 12 ਘੰਟੇ ਲਈ ਕਲਾਸਾਂ ਲਗਾ ਕੇ ਕੋਵਿਡ-19 ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ, ਕੋਵਿਡ-19 ਨੂੰ ਲੈ ਕੇ ਕਿਵੇਂ ਅਸੀਂ ਜਾਗਰੂਕ ਰਹਿਣਾ ਹੈ ਅਤੇ ਕਿਸ ਤਰ੍ਹਾਂ ਦੂਸਰੇ ਲੋਕਾਂ ਨੂੰ ਵੀ ਕਰੋਨਾਂ ਵਾਈਰਸ ਤੋਂ ਬਚਾਅ ਲਈ ਜਾਗਰੁਕ ਕਰਨਾ ਹੈ।
ਇਸ ਤੋਂ ਬਾਅਦ ਦੁਸਰੇ ਦਿਨ ਦੇ ਅਗਲੇ 12 ਘੰਟੇਆਂ ਦੋਰਾਨ ਇਹ ਨੋਜਵਾਨ ਸਹਿਰ ਅੰਦਰ ਜੋ ਕਰਿਆਨਾ, ਫਲ, ਸਬਜੀਆਂ, ਸਿਹਤ ਸੇਵਾਵਾਂ, ਡੇਅਰੀਆਂ ਆਦਿ ਦੀਆਂ ਸੇਵਾਵਾਂ ਜੋ ਲੋਕਾਂ ਨੂੰ ਨਿਰਧਾਰਤ ਸਮੇਂ ਦੋਰਾਨ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ, ਉਸ ਨਿਰਧਾਰਤ ਸਮੇਂ ਵਿੱਚ ਲੋਕਾਂ ਨੂੰ ਸੋਸਲ ਡਿਸਟੈਂਨਸ ਲਈ ਜਾਗਰੁਕ ਕਰਨਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਸ ਵਿੱਚ ਸੋਸਲ ਡਿਸਟੈਂਨਸ ਬਣਾ ਕੇ ਰੱਖੋਂ, ਹੱਥਾਂ ਨੂੰ ਵਾਰ ਵਾਰ ਧੋਵੋ, ਹੱਥਾਂ ਨਾਲ ਅੱਖਾਂ, ਕੰਨ, ਨੱਕ , ਮੁੰਹ ਆਦਿ ਨੂੰ ਸੁਹਣ ਤੋਂ ਗੁਰੇਜ ਕਰੋਂ ਅਤੇ ਸੁਰੱਖਿਅਤ ਰਹੋ।ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਜਿਲ੍ਹਾ ਪ੍ਰਸਾਸ਼ਨ ਤੇ ਆਪਣੀ ਮਦਦ ਕਰਾਂਗੇ ਨਾਲ ਹੀ ਕਰੋਨਾਂ ਬੀਮਾਰੀ ਦੇ ਵਿਸਥਾਰ ਨੂੰ ਵੀ ਰੋਕ ਪਾਵਾਂਗੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media