Monday, June 30, 2025
Breaking News

ਕੈਨੇਡਾ ਵਿੱਚ ਜੀ.ਕੇ ਦੀ ਵਿਚਾਰ ਚਰਚਾ ਭਵਿੱਖ ਦੀ ਪੰਥਕ ਸਿਆਸਤ ਲਈ ਉਸਾਰੂ ਕਦਮ- ਕੁਲਮੋਹਨ ਸਿੰਘ

PPN07101403
ਨਵੀਂ ਦਿੱਲੀ, 7 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਆਪਣੀ ਕੈਨੇਡਾ ਫੇਰੀ ਦੌਰਾਨ ਵੱਖਵਾਦੀ ਸਿੱਖ ਜਥੇਬੰਦੀਆਂ ਦੇ ਸਿੰਘਾ ਵਲੋਂ ਵੱਖ-ਵੱਖ ਪੰਥਕ ਮਸਲਿਆ ਤੇ ਪੁੱਛੇ ਗਏ ਸਵਾਲਾ ਦੇ ਜਵਾਬ ਦਿਲੇਰਾਨਾ ਅਤੇ ਤੱਥਾਂ ਦੇ ਆਧਾਰ ਤੇ ਦੇਣ ਦੀ ਸ਼ਲਾਘਾ ਕਰਦੇ ਹੋਏ ਦਿੱਲੀ ਕਮੇਟੀ ਅਤੇ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਕੁਲਮੋਹਨ ਸਿੰਘ ਨੇ ਕਿਹਾ ਕਿ ਪੰਥਕ ਮਸਲਿਆਂ ਬਾਰੇ ਪਾਰਟੀ ਅਤੇ ਕਮੇਟੀ ਦੀ ਸੋਚ ਨੂੰ ਵੱਧੀਆ ਤਰੀਕੇ ਨਾਲ ਪੇਸ਼ ਕਰਕੇ ਮਨਜੀਤ ਸਿੰਘ ਜੀ.ਕੇ. ਨੇ ਪੰਥ ਦਾ ਮਾਨ ਵਧਾਇਆ ਹੈ।
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੇ ਕਾਰਜਾਂ ਨੂੰ ਮਨਜੀਤ ਸਿੰਘ ਜੀ.ਕ. ਵੱਲੋਂ ਪੁਰਣ ਤੋੌਰ ਤੇ ਸਾਫਗੋਈ ਨਾਲ ਪੰਥ ਹਿਤੈਸ਼ੀ ਦੱਸਣ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕੁਲਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਬਾਹਰ ਵਸਦੇ ਸਿੱਖਾਂ ਨੂੰ ਸੰਤ ਜੀ ਵਿਰੋਧੀ ਹੋਣ ਦਾ ਮਨਜੀਤ ਸਿੰਘ ਜੀ.ਕੇ. ਬਾਰੇ ਪਾਲਿਆ ਗਿਆ ਮੁਕਾਲਤਾ ਵੀ ਇਸ ਵਿਚਾਰ ਚਰਚਾ ਦੌਰਾਨ ਦੂਰ ਹੋ ਗਿਆ ਹੈ।1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਪੀੜ੍ਹਿਤ ਪਰਿਵਾਰਾਂ ਨੂੰ ਆਰਥਿਕ, ਸਮਾਜਿਕ ਅਤੇ ਕਾਨੂੰਨੀ ਮਦਦ ਦੇਣ ਵਾਸਤੇ ਬੀਤੇ ਦਿਨੀ ਦਿੱਲੀ ਕਮੇਟੀ ਅਤੇ ਮਨਜੀਤ ਸਿੰਘ ਜੀ.ਕੇ ਵਲੋਂ ਨਿਭਾਈ ਗਈ ਉਸਾਰੂ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਕੁਲਮੋਹਨ ਸਿੰਘ ਨੇ ਕਿਹਾ ਕਿ ਇਨਸਾਫ ਦੀ ਅਲਖ ਜਗਾਉਣ ਵਾਲੇ ਇਨਸਾਫ ਪਸੰਦ, ਪੰਥਕ ਸੇਵਾਦਾਰ ਮਨਜੀਤ ਸਿੰਘ ਜੀ.ਕੇ ਨੇ ਇਸ ਮਸਲੇ ਤੇ ਪੰਥਕ ਆਗੂ ਦੇ ਤੌਰ ਤੇ ਆਪਣੀ ਸਪੱਸ਼ਟ ਵਿਚਾਰਧਾਰਾ ਨੂੰ ਅੱਗੇ ਕਰਕੇ ਪੰਥਕ ਲੀਡਰਾਂ ਦੇ ਸਾਹਮਣੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ।
ਆਪਣੀ ਵਿਚਾਰ ਚਰਚਾ ਦੌਰਾਨ ਮਨਜੀਤ ਸਿੰਘ ਜੀ.ਕੇ ਵਲੋਂ ਸਵਾਲਕਾਰੀਆਂ ਨੂੰ ਭਾਰਤ ਵਿੱਚ ਰਹਿ ਕੇ ਸੰਵਿਧਾਨ ਅਨੁਸਾਰ ਪੰਥਕ ਮਸਲਿਆਂ ‘ਤੇ ਸਰਬਤ ਦੇ ਭਲੇ ਦੇ ਸਿਧਾਂਤ ਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਉਣ ਬਾਰੇ ਮਨਜੀਤ ਸਿੰਘ ਜੀ.ਕੇ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰਨ ਦੌਰਾਨ ਵਰਤੀ ਗਈ ਹਲੀਮੀ ਅਤੇ ਨੇਕ ਨੀਯਤੀ ਨੂੰ ਵੀ ਕੁਲਮੋਹਨ ਸਿੰਘ ਨੇ ਭਵਿੱਖ ਦੀ ਪੰਥਕ ਰਾਜਨੀਤੀ ਲਈ ਇਕ ਚੰਗਾ ਕਦਮ ਦੱਸਿਆ।ਕੁਲਮੋਹਨ ਸਿੰਘ ਨੇ ਸਮੂਹ ਪੰਥ ਦਰਦੀਆਂ ਨੂੰ ਇਕ ਨਿਸ਼ਾਨ ਸਾਹਿਬ ਥੱਲੇ ਖਲੋਕੇ ਪੰਥਕ ਮਸਲਿਆਂ ਤੇ ਰਲ ਕੇ ਅਵਾਜ਼ ਬੁਲੰਦ ਕਰਨ ਦਾ ਵੀ ਸੱਦਾ ਦਿੱਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply