ਅੰਮ੍ਰਿਤਸਰ, 3 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਰਾਜ ਵਿੱਚ ਖੇਤੀਬਾੜੀ ਨਾਲ ਸਬੰਧਿਤ ਧੰਦਿਆ, ਬੀਜ਼ਾਂ, ਖਾਦਾਂ ਅਤੇ ਕੀਟਨਾਸ਼ਕ ਜਹਿਰਾਂ ਦੇ
ਪ੍ਰਬੰਧਾਂ ਸਬੰਧੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਜਿਲ੍ਹਾ ਪੱਧਰ ‘ਤੇ ਸਵੇਰੇ 08:00 ਵਜੇ ਤੋਂ ਸ਼ਾਮ 08:00 ਵਜੇ ਤੱਕ ਦਫ਼ਤਰ ਮੁੱਖ ਖੇਤੀਬਾੜੀ ਅਫਸਰ ਵਿਖੇ ਕਾਲ ਸੈਂਟਰ ਸਥਾਪਿਤ ਕੀਤਾ ਗਿਆ ਹੈ।ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਕਾਲ ਸੈਂਟਰ ਤੋਂ ਕਿਸਾਨ ਵੀਰ ਫੋਨ ਕਰਕੇ ਹਰ ਤਰਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਉਨਾਂ ਦੱਸਿਆ ਕਿ 14 ਅਪ੍ਰੈਲ ਤੱਕ ਤਿਆਰ ਕੀਤੇ ਗਏ ਰੋਸਟਰ ਅਨੁਸਾਰ ਸੁਖਮਿੰਦਰ ਸਿੰਘ ਉਪਲ ਏ.ਡੀ.ਓ (ਇਨਫੋਰਸਮੈਂਟ) 4,7,10, ਅਤੇ 13 ਅਪ੍ਰੈਲ ਨੂੰ ਮੋਬਾਇਲ ਨੰਬਰ 8872900030 ‘ਤੇ ਕਿਸਾਨਾਂ ਲਈ ਹਾਜ਼ਰ ਰਹਿਣਗੇ।ਸੁਖਚੈਨ ਸਿੰਘ ਏ.ਡੀ.ਓ (ਬੀਜ਼) 5, 8, 11 ਅਤੇ 14 ਅਪ੍ਰੈਲ ਮੋਬਾੲਲਿ ਨੰਬਰ ‘ਤੇ 9814860114 ਮਿਲਣਗੇ। ਉਨਾਂ ਦੱਸਿਆ ਕਿ ਬਲਵਿੰਦਰ ਸਿੰਘ ਛੀਨਾ ਏ.ਡੀ.ਓ ਪੌਦ ਸੁਰੱਖਿਆ 3, 6,9 ਅਤੇ 12 ਅਪ੍ਰੈਲ ਨੂੰ ਕਿਸਾਨ ਵੀਰਾਂ ਦੀ ਸੇਵਾ ਵਿੱਚ ਕੰਟਰੋਲ ਰੂਮ ਉਤੇ ਡਿਊਟੀ ਕਰਨਗੇ।ਜਿਲ੍ਹੇ ਦੇ ਕਿਸਾਨ ਵੀਰ ਬੀਜਾਂ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਬਾਰੇ ਉਕਤ ਨੰਬਰਾਂ ‘ਤੇ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media