Friday, September 25, 2026

ਅੰਮ੍ਰਿਤਸਰ ਸ਼ਹਿਰ ਦੀ ਹਰ ਗਲੀ ਨੂੰ ਕੀਤਾ ਜਾ ਰਿਹਾ ਵਾਇਰਸ ਮੁਕਤ – ਮੇਅਰ

ਵੱਡੀਆਂ ਸੜਕਾਂ ਤੋਂ ਬਾਅਦ ਛੋਟੀਆਂ ਗਲੀਆਂ ਵਿਚ ਸਪਰੇਅ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਸ਼ਹਿਰ ਦੇ ਵਸਨੀਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ

ਮੋਹਨ ਨਗਰ ਸੁਲਤਾਨਵਿੰਡ ਵਿਖੇ ਸਪਰੇਅ ਕਰਦੇ ਸਿਹਤ ਕਰਮਚਾਰੀ ਨਾਲ ਖੜੇ ਹਨ ਹਰਜੀਤ ਸਿੰਘ ਹੀਰਾ ਅਤੇ ਅਮਿਤ ਕੁਮਾਰ ਰਾਜਾ ਤੇ ਹੋਰ।
ਮੋਹਨ ਨਗਰ ਸੁਲਤਾਨਵਿੰਡ ਵਿਖੇ ਸਪਰੇਅ ਕਰਦੇ ਸਿਹਤ ਕਰਮਚਾਰੀ ਨਾਲ ਖੜੇ ਹਨ ਹਰਜੀਤ ਸਿੰਘ ਹੀਰਾ,ਅਮਿਤ ਕੁਮਾਰ ਰਾਜਾ ਤੇ ਹੋਰ।

ਤੋਂ ਬਚਾਈ ਰੱਖਣ ਲਈ ਸ਼ਹਿਰ ਵਿੱਚ ਲਗਾਤਾਰ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ।ਉੁਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ 85 ਵਾਰਡਾਂ ਵਿਚ ਪੈਂਦੀਆਂ ਵੱਡੀਆਂ ਗਲੀਆਂ ਤੇ ਖੁੱਲੀਆਂ ਸੜਕਾਂ ‘ਤੇ ਪਹਿਲਾਂ ਫਾਇਰ ਟੈਂਡਰ ਲਗਾ ਕੇ ਵਾਇਰਸ ਦੇ ਖਾਤਮੇ ਲਈ ਹਾਈਪੋ ਕਲੋਰਾਈਡ ਦੀ ਸਪਰੇਅ ਕਰਵਾਈ ਗਈ ਹੈ।ਇਸ ਤੋੋਂ ਬਾਅਦ ਛੋਟੀਆਂ ਗਲੀਆਂ ਵਿਚ ਪਹਿਲਾਂ ਪ੍ਰਤੀ ਵਾਰਡ ਇਕ ਆਦਮੀ ਸਪਰੇਅ ਪੰਪ ਨਾਲ ਲਗਾਇਆ ਗਿਆ ਸੀ ਅਤੇ ਹੁਣ ਹਰੇਕ ਵਾਰਡ ਵਿਚ 2 ਸਪਰੇਅ ਪੰਪ ਕੰਮ ਕਰ ਰਹੇ ਹਨ।ਰਿੰਟੂ ਨੇ ਦੱਸਿਆ ਕਿ ਇਹ ਕੰਮ ਵੀ ਲਗਭਗ 90 ਫੀਸਦੀ ਪੂਰਾ ਹੋ ਚੁੱਕਾ ਹੈ ਅਤੇ ਛੇਤੀ ਹੀ ਸ਼ਹਿਰ ਦੀ ਹਰ ਗਲੀ ਵਿੱਚ ਸਪਰੇਅ ਕਰਨ ਦਾ ਟੀਚਾ ਪੂਰਾ ਕਰ ਲਵਾਂਗੇ। ਮੇਅਰ ਰਿੰਟੂ ਨੇ ਕਿਹਾ ਕਿ ਕਮਿਸ਼ਨਰ ਸ੍ਰੀਮਤੀ ਕੋਮਲ ਮਿਤਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ, ਜਿਸ ਵਿਚ ਡਾ. ਯੋਗੇਸ਼ ਅਤੇ ਡਾ. ਅਜੇ ਕੰਵਰ ਸਿੰਘ, ਚੀਫ ਸੈਨੇਟਰੀ ਇੰਸਪੈਕਟਰਾਂ ਤੇ ਸੈਨੇਟਰੀ ਇੰਸਪੈਕਟਰ ਸ਼ਾਮਿਲ ਹਨ ਨੇ ਦਿਨ-ਰਾਤ ਇਕ ਕਰਕੇ ਇਹ ਕੰਮ ਪੂਰਾ ਕਰਵਾਇਆ ਹੈ।ਜਦ ਕਿ ਇਲਾਕਾ ਵਾਸੀਆਂ ਵਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ।
                     ਦੱਸਣਯੋਗ ਹੈ ਕਿ ਵਾਰਡ ਨੰਬਰ 46 ਦੇ ਕੌਂਸਲਰ ਸ਼ੈਲਿੰਦਰ ਸਿੰਘ ਸ਼ੈਲੀ ਵਲੋਂ ਮੋਹਨ ਨਗਰ ਵਿਖੇ ਸਪ੍ਰੇਅ ਲਈ ਭੇਜੇ ਗਏ ਮੁਲਾਜ਼ਮ ਨਾਲ ਹਰਜੀਤ ਸਿੰਘ ਹੀਰਾ ਅਤੇ ਅਮਿਤ ਕੁਮਾਰ ਰਾਜਾ ਨੇ ਸਹਿਯੋਗ ਕਰਦਿਆਂ ਮੁਹੱਲੇ ਵਿੱਚ ਸਪਰੇਅ ਕਰਵਾਇਆ।

 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …