Saturday, September 26, 2026

ਕੋਵਿਡ -19 ਦੀ ਜਾਂਚ ਲਈ psdm.gov.in ’ਤੇ ਸਵੈ-ਮੁਲਾਂਕਣ ਟੂਲ ਕਿੱਟ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਇੰਸਟੀਚਿਊਟ ਫਾਰ ਡਿਜ਼ਾਸਟਰਜ਼, ਐਮਰਜੈਂਸੀ ਐਂਡ ਐਕਸੀਡੈਂਟਸ (ਆਈਡੀਈਏ) ਨੇ ਕੋਵੀਡ-19 Coronaਲਈ ਸਵੈ-ਮੁਲਾਂਕਣ ਟੂਲਕਿੱਟ ਲਾਂਚ ਕੀਤੀ ਹੈ।ਇਸ ਨੂੰ psdm.gov.in ’ਤੇ ਅਪਲੋਡ ਕੀਤਾ ਗਿਆ ਹੈ ਜਿਥੋਂ ਕੋਈ ਵੀ ਵਿਅਕਤੀ ਇਸ ਟੂਲਕਿਟ ਦੀ ਵਰਤੋਂ ਬਿਨਾਂ ਕਿਸੇ ਟੈਸਟ ਤੋਂ ਕੋਰੋਨਾ ਵਾਇਰਸ ਸਬੰਧੀ ਆਪਣੇ ਸ਼ੰਕਿਆਂ ਨੂੰ ਦੂਰ ਕਰਨ ਲਈ ਕਰ ਸਕਦਾ ਹੈ।ਇਸ ਵਿਚ ਬਿਮਾਰੀ ਸਬੰਧੀ ਲੱਛਣਾਂ, ਯਾਤਰਾ ਦੇ ਇਤਿਹਾਸ ਅਤੇ ਸੰਪਰਕ ਇਤਿਹਾਸ ਨਾਲ ਜੁੜੇ ਬਹੁਤ ਸਾਰੇ ਆਮ ਪ੍ਰਸ਼ਨਾਂ ਦਾ ਹਵਾਲਾ ਦਿਤਾ ਗਿਆ ਹੈ। ਸਰਕਾਰੀ ਬੁਲਾਰੇ ਬੁਲਾਰੇ ਨੇ ਦੱਸਿਆ ਕਿ ਇਹ ਸਹੀ ਜਨਤਕ ਮੇਲਜੋਲ ‘ਤੇ ਵੀ ਕੇਂਦ੍ਰਿਤ ਹੈ ਅਤੇ ਕੋਵਿਡ 19 ਸਬੰਧੀ ਇਸ ਟੂਲਕਿੱਟ ਨੂੰ ਹੇਠ ਦਿੱਤੇ ਲਿੰਕ https://innovoidea.in/covidselftest/india/> ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …