Friday, October 16, 2026

ਸਿਰ `ਤੇ ਹੱਥ ਧਰ ਦਿਓ

ਪੰਛੀ ਆਪਸ `ਚ ਗੱਲਾਂ ਕਰਦੇ।
ਸੁੰਨੀਆਂ ਸੜ੍ਹਕਾਂ ਵੇਖ ਹਾਉਕਾ ਭਰਦੇ।
ਨਜ਼ਰ ਨਹੀਂ ਆਉਂਦੇ ਸਾਨੂੰ ਮਾਰਨ ਵਾਲੇ ,
ਪਿੰਜ਼ਰਿਆਂ ਦੇ ਵਿੱਚ ਤਾੜਨ ਵਾਲੇ।
ਕੰਨ ਕਰਕੇ ਗੱਲ ਸੁਣ ਭੋਲਿਆ,
ਸਹਿਜ਼ ਸੁਭਾਅ ਦੂਜਾ ਪੰਛੀ ਬੋਲਿਆ।
ਜਦ ਬੰਦਾ ਹੀ ਰੱਬ ਬਣ ਜਾਵੇ,
ਫਿਰ ਰੱਬ ਉਸ ਦੀ ਔਕਾਤ ਵਿਖਾਵੇ।
ਸਾਰੇ ਰਲ ਕਰੀਏ ਅਰਦਾਸ
ਗਲਤੀਆਂ ਸਾਡੀਆਂ ਕਰਿਓ ਮਾਫ਼।
ਰੱਬ ਜੀ! ਸਭ ਦੇ ਦੁੱਖ ਹਰ ਦਿਓ।
ਮਿਹਰ ਦਾ ਸਿਰ `ਤੇ ਹੱਥ ਧਰ ਦਿਓ।

Sukhbir Khurmanian

 

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …