ਤੇਰੇ ਨਾਂ ‘ਤੇ ਤੇਰੇ ਬੰਦੇ।
ਕਰਦੇ ਵੇਖੇ ਮਾੜੇ ਧੰਦੇ।।
ਖ਼ਬਰੇ ਕਿਹੜਾ ਪੁੰਨ ਕਮਾਉਂਦੇ
ਮਾਨਵਤਾ ਗਲ ਪਾ ਕੇ ਫੰਦੇ।
ਇਸ ਦਾਤੀ ਨੇ ਕੀ ਕੀ ਵੱਢਣਾ
ਇਸਨੂੰ ਲੱਗੇ ਧਰਮੀ ਧੰਦੇ।
ਜ਼ੁਲਮ ਕਰੇਂਦੇ ਉਹ ਜੋ ਏਨਾ
ਕਿੱਦਾਂ ਆਖਾਂ ਉਹ ਨੇ ਬੰਦੇ।
ਤੱਕ ਕੇ ਧਰਮਾਂ ਦਾ ਇਹ ਰੌਲ਼ਾ
ਤੂੰ ਟੁੱਟ ਜਾਣਾ ਸਾਹ ਦੀ ਤੰਦੇ।
ਖ਼ੁਦ ਨੂੰ ਸੱਚੇ ਸੁੱਚੇ ਆਖਣ
ਬਹੁਤੇ ਧਰਮੀ ਪਰ ਨੇ ਗੰਦੇ।
ਖ਼ੂਨ ਖ਼ਰਾਬਾ ਕਰਨੇ ਖ਼ਾਤਿਰ
ਜ਼ਾਲਮ ਕੱਠੇ ਕਰਦੇ ਚੰਦੇ।
ਫੜ੍ਹ ਹੋ ਜਾਣਾ ਆਖ਼ਿਰ ਮੁਜ਼ਰਮ
ਚਾਹੇ ਹੱਥ ਨੇ ਕੀਤੇ ਥੰਦੇ।
ਨਫ਼ਰਤ ਦਾ ਕੁੱਝ ਕਰਨ ਪਸਾਰਾ
ਸਾਰੇ ਨਹੀਓਂ ਕੁੱਝ ਹੀ ਮੰਦੇ।
ਨਫ਼ਰਤ ਦਾ ਜੋ ਪਾਠ ਪੜ੍ਹਾਵਣ
ਤਾੜ ਦਿਆਂ ਤੇ ਮਾਰਾਂ ਜ਼ੰਦੇ।
ਹਰਦੀਪ ਬਿਰਦੀ
ਮੋ – 9041600900