Tuesday, June 23, 2026

ਕਰੋਨਾ ਨੈਗੈਟਿਵ ਆਈ 25 ਵਿਅਕਤੀਆਂ ਦੀ ਰਿਪੋਰਟ

ਪਠਾਨਕੋਟ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸੁਜਾਨਪੁਰ ਤੋਂ ਬਾਅਦ ਪਠਾਨਕੋਟ ਅਤੇ ਕੁੱਝ ਹੋਰ ਇਲਾਕਿਆਂ ਵਿੱਚ ਮਿਲਾ ਕੇ ਪਿਛਲੇ Corona 1ਦਿਨੀ ਹੀ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 22 ਹੋ ਗਈ ਸੀ।ਜਿਨ੍ਹਾਂ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ ਦੇ ਵੀ ਸੈਂਪਲ ਲਏ ਗਏ ਸਨ ਉਨ੍ਹਾਂ ਵਿੱਚੋਂ 14 ਅਪ੍ਰੈਲ ਨੂੰ ਜੋ ਕਰੀਬ 25 ਲੋਕਾਂ ਦੀ ਮੈਡੀਕਲ ਰਿਪੋਰਟ ਪ੍ਰਾਪਤ ਹੋਈ ਉਹ ਕਰੋਨਾ ਨੈਗੈਟਿਵ ਪਾਈ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ 14 ਅਪ੍ਰੈਲ ਦੀ ਰਿਪੋਰਟਾਂ ਵਿੱਚ 16 ਲੋਕ ਯਸ਼ ਪਾਲ ਨਾਲ ਸਬੰਧਤ ਸਨ, 3 ਰਾਜ ਕੁਮਾਰ ਦੇ ਸੰਪਰਕ ਵਿੱਚ, 1 ਸੁਰਸ਼, 1 ਰਿਸ਼ਬ, 1 ਗਣੇਸ਼ ਕੁਮਾਰ, 1 ਕਮਲਸ਼ ਕੁਮਾਰੀ ਦੇ ਸੰਪਰਕ ਵਿੱਚ ਸਨ।ਇਨ੍ਹਾਂ 23 ਲੋਕਾਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ, ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੋ ਮਰੀਜ਼ ਜੋ ਸਿਵਲ ਹਸਪਤਾਲ ਵਿੱਚ ਖਾਂਸੀ ਆਦਿ ਹੋਣ ‘ਤੇ ਪਹੁੰਚੇ ਸਨ ਉਨ੍ਹਾਂ ਦਾ ਵੀ ਕਰੋਨਾ ਟੈਸਟ ਕਰਵਾਇਆ ਗਿਆ ਸੀ ਅਤੇ ਉਨਾਂ ਦੋਨਾ ਲੋਕਾਂ ਦੀ ਟੈਸਟ ਰਿਪੋਰਟ ਵੀ ਕਰੋਨਾ ਨੈਗੇਟਿਵ ਹੈ।
           ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ ਕੁੱਲ 228 ਲੋਕਾਂ ਦੇ ਸੈਂਪਲ ਕਰੋਨਾ ਟੈਸਟਿੰਗ ਲਈ ਲਏ ਗਏ ਸਨ, ਜਿਨ੍ਹਾਂ ਵਿੱਚੋਂ 160 ਦੇ ਨੇਗੇਟਿਵ, 22 ਪਾਜ਼ਟਿਵ, 45 ਟੈਸਟਾਂ ਦੀ ਰਿਪੋਰਟ ਵੇਟਿੰਗ ਵਿੱਚ ਹੈ ਅਤੇ ਇੱਕ ਟੈਸਟ ਨੂੰ ਰੀਪੀਟ ਕੀਤਾ ਗਿਆ ਹੈ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …