ਗ੍ਰਾਮ ਪੰਚਾਇਤ ਵਲੋਂ ਆਸ਼ਾ ਵਰਕਰ ਜਸਵੀਰ ਕੌਰ ਦਾ ਬੇਹਤਰ ਸੇਵਾਵਾਂ ਬਦਲੇ ਸਨਮਾਨ
ਭੀਖੀ, 25 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਪੰਚਾਇਤ ਦਿਵਸ ਦੇ ਮੌਕੇ ਗ੍ਰਾਮ ਪੰਚਾਇਤ ਵਲੋਂ ਆਸ਼ਾ ਵਰਕਰ ਜਸਵੀਰ ਕੌਰ ਦੀਆਂ ਬੇਹਤਰ ਸੇਵਾਵਾਂ ਬਦਲੇ ਉਸ ਨੂੰ ਸਨਮਾਨਿਤ ਕੀਤਾ।ਪੰਚਾਇਤ ਨੇ ਖੁਸ਼ੀ ਜ਼ਾਹਰ ਕੀਤੀ ਕਿ ਜਸਵੀਰ ਕੌਰ ਨਗਰ ਦੀ ਸੇਵਾ ਲਈ ਹਮੇਸ਼ਾਂ ਕਾਰਜਸ਼ੀਲ ਰਹਿੰਦੀ ਹੈ।ਪੰਡ ਦੀ ਸਰਪੰਚ ਗੁਰਮੇਲ ਕੌਰ ਨੇ ਆਸ਼ਾ ਵਰਕਰ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਦੇ ਖਤਰੇ ਦੇ ਬਾਵਜ਼ੂਦ ਵੀ ਉਹ ਜੱਚਾ-ਬੱਚਾ ਦੀ ਸੰਭਾਲ ਅਤੇ ਹਸਪਤਾਲ ਵਿੱਚ ਬੇਹਤਰ ਸੇਵਾਵਾਂ ਦਿਵਾਉਣ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹੈ।ਜਸਵੀਰ ਕੌਰ ਨੇ ਕਿਹਾ ਕਿ ਉਹ ਆਪਣੇ ਸਰਕਾਰੀ ਫ਼ਰਜ਼ ਦੇ ਨਾਲ-ਨਾਲ ਮਾਨਵੀ ਸੇਵਾ ਨੂੰ ਵੀ ਪਹਿਲ ਦੇ ਆਧਾਰ ਤੇ ਲੈਂਦੀ ਹੈ ਅਤੇ ਪਿੰਡ ਵਾਸੀਆਂ ਦੀ ਸੇਵਾ ਕਰਕੇ ਉਸ ਨੂੰ ਜੋ ਰੁਹਾਨੀ ਆਨੰਦ ਪ੍ਰਾਪਤ ਹੁੰਦਾ ਹੈ ਉਸ ਦਾ ਸ਼ਬਦੀ ਬਿਆਨ ਨਹੀ।ਉਹ ਪਿੰਡ ਵਾਸੀਆਂ ਦੀ ਸੇਵਾ ਕਰਨ ਲਈ ਹਮੇਸ਼ਾਂ ਤੱਤਪਰ ਰਹੇਗੀ।ਗ੍ਰਾਮ ਪੰਚਾਇਤ ਨੇ ਮਾਸਕ, ਸ਼ੈਨੀਟਾਇਜ਼ਰ ਕਣਕ ਦੀਆਂ ਬੱਲੀਆਂ ਭੇਂਟ ਕਰਕੇ ਅੰਨਪੂਰਨਾ ਵਜੋਂ ਅਤੇ ਜਸਵੀਰ ਕੌਰ ਦਾ ਸ਼ਿਦਤੀ ਸਨਮਾਨ ਕੀਤਾ।
ਇਸ ਮੌਕੇ ਪੰਚ ਸੁਖਵਿੰਦਰ ਸਿੰਘ, ਪੰਚ ਹਾਕਮ ਸਿੰਘ ਕੁੰਨਰ, ਪੰਚ ਹਰਬੰਸ ਸਿੰਘ, ਪੰਚ ਕੁਲਦੀਪ ਕੌਰ, ਪੰਚ ਕੁਲਵਿੰਦਰ ਕੌਰ, ਸਮਾਜ ਸੇਵੀ ਕਲੱਬ ਪ੍ਰਧਾਨ ਗੁਰਇਕਬਾਲ ਸਿੰਘ, ਮੋਹਨ ਸਿੰਘ ਬਿੱਕਰ ਸਿੰਘ ਆਦਿ ਮੋਜ਼ੂਦ ਸਨ।