Wednesday, May 7, 2025
Breaking News

ਸ੍ਰੀ ਹਜ਼ੂਰ ਸਾਹਿਬ ਤੋਂ ਅੱਜ ਆਏ 141 ਸ਼ਰਧਾਲੂਆਂ ਦੇ ਲਏ ਸੈਂਪਲ

ਹੁਸ਼ਿਆਰਪੁਰ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੋਵਿਡ-19 ਦੇ ਹੁਣ ਤੱਕ 721 Corona fightsਸੈਂਪਲ ਲਏ ਗਏ ਹਨ, ਜਿਸ ਵਿਚੋਂ 427 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, 272 ਸੈਂਪਲਾਂ ਦੀ ਰਿਪੋਰਟ ਅਜੇ ਤੱਕ ਆਉਣੀ ਬਾਕੀ ਹੈ ਅਤੇ 11 ਸੈਂਪਲ ਇਨਵੈਲਿਡ ਪਾਏ ਗਏ ਹਨ।
                 ਸਿਵਲ ਸਰਜਨ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦੇ ਦੇਸ਼ ਭਰ ਵਿੱਚ ਚਲ ਰਹੇ ਲੌਕਡਾਊਨ ਕਾਰਨ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਬੁੱਧਵਾਰ ਦੇਰ ਰਾਤ ਵਾਪਸ ਲਿਆਂਦੇ ਗਏ ਜ਼ਿਲੇ ਦੇ 142 ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਰੱਖ ਕੇ ਉਨਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਅੱਜ ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਵਾਲੇ 141 ਸ਼ਰਧਾਲੂਆਂ ਦੇ ਸੈਂਪਲ ਲਏ ਗਏ ਹਨ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਬੀਤੇ ਦਿਨ ਸ੍ਰੀ ਹਜ਼ੂਰ ਸਾਹਿਬ ਤੋਂ ਮੋਰਾਂਵਾਲੀ ਪਿੰਡ ਵਿੱਚ ਪਹੁੰਚਣ ਵਾਲੇ 16 ਸ਼ਰਧਾਲੂਆਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
               ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ 25 ਅਪ੍ਰੈਲ ਨੂੰ ਮੋਰਾਂਵਾਲੀ ਪਿੰਡ ਪਹੁੰਚਣ ਵਾਲੀ ਸੰਗਤ ਵਿੱਚੋਂ ਇਕ ਵਿਅਕਤੀ ਬੀਤੇ ਦਿਨ ਪੋਜੀਟਿਵ ਆਇਆ ਸੀ ਅਤੇ 29 ਅਪ੍ਰੈਲ ਨੂੰ 3 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਸਨ।ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਦੇ 4 ਮਰੀਜ਼ ਪੂਰੀ ਤਰਾਂ ਠੀਕ ਹੋ ਚੁੱਕੇ ਹਨ ਅਤੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।ਉਨਾਂ ਕਿਹਾ ਕਿ ਜ਼ਿਲੇ ਦੇ ਪਿੰਡ ਖਨੂਰ ਤੋਂ ਸਬੰਧਤ ਇਕ ਮਰੀਜ਼ ਜੋ ਇਟਲੀ ਤੋਂ ਆਇਆ ਸੀ ਅਤੇ ਉਸ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਸੀ, ਵੀ ਠੀਕ ਹੋ ਕੇ ਆਪਣੇ ਘਰ ਜਾ ਚੁੱਕਾ ਹੈ।

Check Also

ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …