Wednesday, August 12, 2026

ਕੋਵਿਡ-19 ਤਹਿਤ ਜਿਲ੍ਹਾ ਪੱਧਰ ’ਤੇ ਹੋਮਿਓਪੈਥੀ ਇਮਿਊਨਿਟੀ ਬੂਸਟਰ ਦੀ ਸ਼ੁਰੂਆਤ – ਡਾ. ਹਰਿੰਦਰ ਸਿੰਘ

ਫ਼ਾਜ਼ਿਲਕਾ, 2 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੀਆਂ ਹਦਾਇਤਾਂ ਅਤੇ ਪੰਜਾਬ ਸਰਕਾਰ ਹੋਮਿਓਪੈਥਿਕ ਵਿਭਾਗ ਪੰਜਾਬ Doctorਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਯੁਕੰਤ ਸਕੱਤਰ ਹੋਮਿੳਪੈਥਿਕ ਪੰਜਾਬ ਡਾ. ਲੰਕੀ ਵਰਮਾ ਦੇ ਆਦੇਸ਼ਾਂ ’ਤੇ ਜ਼ਿਲ੍ਹਾ ਹੋਮਿਊਪੈਥਿਕ ਅਫਸਰ ਡਾ. ਹਰਿੰਦਰ ਸਿੰਘ ਵਲੋਂ ਨਵੀ ਆਬਾਦੀ ਵਿਖੇ ਜਿਲ੍ਹਾ ਪੱਧਰੀ ਸਰਕਾਰੀ ਹੋਮਿਊਪੈਥਿਕ ਡਿਸਪੈਂਸਰੀ ਹੋਮਿਊਪੈਥੀ ਇਮਿਉਨਿਟੀ ਬੂਸਟਰ ਦੀ ਸ਼ੁਰੂਆਤ ਕੀਤੀ ਗਈ।
                     ਡਾ. ਹਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਹੋਮਿਊਪੈਥੀ ਦੀ ਇਮਿਊਨਿਟੀ ਬੂਸਟਰ ਦਵਾਈ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ, ਇਹ ਨੁਕਸਾਨ ਰਹਿਤ ਹੈ ਅਤੇ ਸ਼ਰੀਰ ’ਤੇ ਕੋਈ ਬੁਰਾ ਪ੍ਰਭਾਵ ਨਹੀਂ ਕਰਦੀ।ਇਹ ਦਵਾਈ ਸਿਵਲ ਹਸਪਤਾਲ ਜਲਾਲਾਬਾਦ, ਅਬੋਹਰ ਅਤੇ ਫ਼ਾਜ਼ਿਲਕਾ, ਸੀਤੋ ਗੁਨੋ, ਡੱਬਵਾਲਾ ਕਲਾਂ, ਆਲਮਗੜ੍ਹ, ਚੱਕ ਸੈਦੋ ਕੇ ਅਤੇ ਸਮੁੱਚੀਆਂ ਸਿਹਤ ਸੰਸਥਾਵਾਂ ਵਿਖੇ ਮੌਜੂਦ ਹੈ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਕੋਰੋਨਾ ਵਾਇਰਸ ਦਾ ਇਲਾਜ ਨਹੀਂ।
            ਉਨ੍ਹਾਂ ਹਾਜ਼ਰੀਨ ਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਮਾਸਕ ਦੀ ਵਰਤੋਂ, ਸੋਸ਼ਲ ਡਿਸਟੈਂਸ ਅਤੇ ਸਵੱਸਥ ਹਾਈਜੀਨ ਤੇ ਬੈਲੈਂਸਡ ਖੁਰਾਕ ਯਕੀਨੀ ਬਣਾਉਣ ਲਈ ਕਿਹਾ।ਇਸ ਮੌਕੇ ਕੁਲਦੀਪ ਸਿੰਘ ਭੁੱਲਰ, ਰਾਕੇਸ਼ ਰਾਣੀ ਨੇ ਦਵਾਈਆਂ ਦੀ ਵਰਤੋਂ, ਵਿਧੀ ਅਤੇ ਪ੍ਰਹੇਜ਼ ਬਾਰੇ ਜਾਣਕਾਰੀ ਦਿੱਤੀ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …