ਐਸ.ਏ.ਐਸ ਨਗਰ, 2 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਇੱਕ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।ਖਰੜ ਦੇ ਦੇਸੂਮਾਜਰਾ ਦੀ ਇਕ 25 ਸਾਲਾ ਮਹਿਲਾ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਈ ਗਈ ਹੈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ।
ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਜਿਲ੍ਹੇ ਵਿੱਚ 2 ਪਾਜ਼ਟਿਵ ਕੇਸਾਂ ਬਾਰੇ ਰਿਪੋਰਟਾਂ ਆਈਆਂ ਸਨ।
ਪਰ ਮਾਮਲੇ ਦੀ ਹੋਰ ਜਾਂਚ ਕਰਨ `ਤੇ ਪਤਾ ਲੱਗਿਆ ਕਿ 67 ਸਾਲਾ ਵਿਅਕਤੀ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਹੈ। ਉਹ 24 ਅਪ੍ਰੈਲ ਨੂੰ ਸਿੱਧੇ ਗੁਰਦਾਸਪੁਰ ਤੋਂ ਪੀ.ਜੀ.ਆਈ ਆਇਆ ਸੀ।ਹਾਲਾਂਕਿ, ਮੁਹਾਲੀ ਦੇ ਸਿਹਤ ਵਿਭਾਗ ਨੇ ਸੰਪਰਕ ਟਰੇਸਿੰਗ, ਸੈਂਪਲਿੰਗ ਕੀਤੀ ਹੈ ਅਤੇ ਪੁਲਿਸ ਨੇ ਇਸ ਖੇਤਰ ਵਿੱਚ ਨਾਕਾਬੰਦੀ ਕਰ ਲਈ ਹੈ।ਹੁਣ ਮਰੀਜ਼ ਆਈ.ਵੀ ਹਸਪਤਾਲ ਮੁਹਾਲੀ ਵਿੱਚ ਦਾਖਲ ਹੈ।ਮਰੀਜ਼ ਦਾ ਪੁੱਤਰ ਜੋ ਹਸਪਤਾਲ ਵਿੱਚ ਉਸ ਦੀ ਦੇਖਭਾਲ ਕਰ ਰਿਹਾ ਹੈ ਉਹ ਐਸ.ਬੀ.ਆਈ ਅਫਸਰ ਕਲੋਨੀ ਫੇਜ਼ 10 ਮੁਹਾਲੀ ਵਿੱਚ ਰਹਿ ਰਿਹਾ ਹੈ।ਸਿਵਲ ਸਰਜਨ ਗੁਰਦਾਸਪੁਰ ਨੂੰ ਇਸ ਸਬੰਧ ਵਿੱਚ ਸੂਚਿਤ ਕੀਤਾ ਗਿਆ ਹੈ।
ਡੀਸੀ ਨੇ ਇਹ ਵੀ ਦੱਸਿਆ ਕਿ ਜਿਲ੍ਹੇ ਵਿੱਚ ਅੱਜ 3 ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਗਈ ਹੈ।ਇਹ ਸਾਰੇ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਕੁੱਲ 766 ਵਿਅਕਤੀ ਇਕਾਂਤਵਾਸ ਅਧੀਨ ਹਨ ਜਦਕਿ 2488 ਵਿਅਕਤੀ ਸਫਲਤਾਪੂਰਵਕ ਕੁਆਰੰਟੀਨ ਪੂਰਾ ਕਰ ਚੁੱਕੇ ਹਨ।
ਹੁਣ ਤੱਕ ਜਿਲੇ ਵਿੱਚ ਪਾਜ਼ਟਿਵ ਕੇਸਾਂ ਦੀ ਕੁੱਲ ਗਿਣਤੀ 93 ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …