Tuesday, August 11, 2026

ਹਿਮਾਚਲ `ਚ ਨਾਨਕੇ ਘਰ ਅਟਕੀ ਪਟਿਆਲਾ ਦੀ 4 ਸਾਲਾ ਬੱਚੀ ਮਾਪਿਆਂ ਕੋਲ ਪੁੱਜੀ

ਪਰਿਵਾਰ ਸਮੇਤ ਅਗਲੇ ਤਿੰਨ ਹਫ਼ਤੇ ਘਰ `ਚ ਹੀ ਰਹੇਗੀ ਇਕਾਂਤਵਾਸ

ਪਟਿਆਲਾ, 2 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕਡਾਊਨ ਅਤੇ ਪੰਜਾਬ `ਚ ਲਗਾਏ ਕਰਫਿਊ Kumar Amit DC patialaਕਰਕੇ ਪਟਿਆਲਾ ਦੀ ਇੱਕ ਚਾਰ ਸਾਲਾ ਬੱਚੀ ਆਪਣੇ ਨਾਨਕੇ ਘਰ ਹਿਮਾਚਲ ਪ੍ਰਦੇਸ਼ ਦੇ ਕਾਂਗੜੇ ਵਿਖੇ ਹੀ ਅਟਕ ਕੇ ਰਹਿ ਗਈ ਸੀ।ਛੋਟੀ ਬੱਚੀ ਹੋਣ ਕਰਕੇ ਆਪਣੇ ਮਾਪਿਆਂ ਤੋਂ ਬਿਨ੍ਹਾਂ ਓਦਰਨ ਕਰਕੇ ਬੱਚੀ ਦੇ ਨਾਨਕੇ ਅਤੇ ਦਾਦਕੇ, ਦੋਵੇਂ ਘਰ ਪ੍ਰੇਸ਼ਾਨ ਹੋ ਰਹੇ ਸਨ।ਪਰੰਤੂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਪਰਿਵਾਰਾਂ ਦੀ ਪ੍ਰੇਸ਼ਾਨੀ ਦਾ ਹੱਲ ਕੱਢ ਕੇ ਬੱਚੀ ਨੂੰ ਉਸ ਦੇ ਮਾਪਿਆਂ ਦੇ ਕੋਲ ਪੁੱਜਦਾ ਕਰ ਦਿੱਤਾ ਹੈ।ਜਿਸ ਲਈ ਬੱਚੀ ਦੇ ਪਰਿਵਾਰਕ ਮੈਂਬਰਾਂ ਵਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
          ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਦੇ ਅਜੀਤ ਨਗਰ ਦੇ ਵਸਨੀਕ ਸੁਖਵਿੰਦਰ ਸਿੰਘ ਦੀ 4 ਸਾਲਾ ਬੱਚੀ ਹਮਰੀਤ ਆਪਦੇ ਨਾਨਕੇ ਘਰ ਕਾਂਗੜੇ ਗਈ ਹੋਈ ਸੀ।ਪਰੰਤੂ ਇਸੇ ਦੌਰਾਨ ਕਰਫਿਊ ਲੱਗ ਗਿਆ ਅਤੇ ਮਗਰੋਂ ਲਾਕਡਾਊਨ ਲਾਗੂ ਹੋ ਗਿਆ। ਬੱਚੀ ਦੋ ਮਹੀਨਿਆਂ ਤੋਂ ਆਪਣੇ ਮਾਪਿਆਂ ਤੋਂ ਦੂਰ ਹੋਣ ਕਰਕੇ ਨਾਨਕੇ ਘਰ ਜੀ ਨਹੀਂ ਸੀ ਲਗਾ ਰਹੀ।
          ਕੁਮਾਰ ਅਮਿਤ ਨੇ ਦੱਸਿਆ ਕਿ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਤਾਂ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਨੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਡੀ.ਸੀ.ਪੀ.ਓ ਰੂਪਵੰਤ ਕੌਰ ਰਾਹੀਂ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਨਾਲ ਸੰਪਰਕ ਕਰਕੇ ਬੱਚੀ ਦੇ ਨਾਨਕਿਆਂ ਨੂੰ ਪਾਸ ਮੁਹੱਈਆ ਕਰਵਾਏ ਗਏ।ਇਸ ਬਾਅਦ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵਲੋਂ ਬੱਚੀ ਦੇ ਮਾਪਿਆਂ ਦੇ ਪਾਸ ਜਾਰੀ ਕਰਕੇ ਉਨ੍ਹਾਂ ਨਾਲ ਪਟਿਆਲਾ ਪੁਲਿਸ ਦੇ ਏ.ਐਸ.ਆਈ ਗੁਰਚਰਨ ਸਿੰਘ ਦੀ ਡਿਊਟੀ ਲਗਾਈ ਗਈ।
           ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚੀ ਨੂੰ ਪਠਾਨਕੋਟ ਦੇ ਕੰਡਵਾਲ ਬਾਰਡਰ `ਤੇ ਲੈਣ ਲਈ ਗਈ ਟੀਮ ਨੇ ਬੱਚੀ ਹਮਰੀਤ ਦੀ ਕੋਵਿਡ-19 ਸਬੰਧੀਂ ਸਕਰੀਨਿੰਗ ਕਰਵਾਈ ਅਤੇ ਪਟਿਆਲਾ ਪੁੱਜ ਕੇ ਉਸ ਦੀ ਮਾਤਾ ਕੌਸ਼ਲਿਆ ਹਸਪਤਾਲ ਵਿਖੇ ਮੈਡੀਕਲ ਜਾਂਚ ਵੀ ਕਰਵਾਈ ਗਈ।ਇਸ ਤੋ ਬਾਅਦ ਬੱਚੀ ਸਮੇਤ ਉਸਦੇ ਮਾਪਿਆਂ ਤੇ ਪੂਰੇ ਪਰਿਵਾਰ ਨੂੰ ਅਗਲੇ ਤਿੰਨ ਹਫ਼ਤਿਆਂ ਲਈ ਇਕਾਂਤਵਾਸ ਰਹਿਣ ਦੇ ਨਿਰਦੇਸ਼ ਦਿੱਤੇ ਗਏ।ਬੱਚੀ ਦੇ ਪਿਤਾ ਸੁਖਵਿੰਦਰ ਸਿੰਘ ਨੇ ਪੰਜਾਬ ਸਰਕਾਰ ਸਮੇਤ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਸਮੇਤ ਜ਼ਿਲ੍ਹਾ ਪ੍ਰਸ਼ਾਸਨ, ਏ.ਸੀ (ਜ) ਡਾ. ਇਸਮਤ ਵਿਜੇ ਸਿੰਘ ਤੇ ਡੀ.ਸੀ.ਪੀ.ਓ ਰੂਪਵੰਤ ਕੌਰ ਦਾ ਧੰਨਵਾਦ ਕੀਤਾ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …