Monday, December 23, 2024

ਸਵੇਰੇ 6 ਤੋਂ ਸਵੇਰੇ 10 ਵਜੇ ਤੱਕ ਪੈਦਲ ਹੀ ਖਰੀਦਦਾਰੀ ਲਈ ਜਾ ਸਕਣਗੇ ਲੋਕ

ਪਾਸਧਾਰਕ ਆਪਣੇ ਵਾਹਨ ‘ਤੇ ਪਾਸ ਨੂੰ ਚਸਪਾ ਕਰਕੇ ਰੱਖਣ

ਬਠਿੰਡਾ, 2 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਬੀ.ਸ੍ਰੀ ਨਿਵਾਸਨ ਨੇ ਕੱਝ ਖਾਸ ਸ਼ੇ੍ਰਣੀਆਂ ਦੀਆਂ ਦੁਕਾਨਾਂ ਖੋਲਣ ਲਈ ਦਿੱਤੀ ਛੋਟ ਸਬੰਧੀ ਹੁਕਮਾਂ B. Sri Niwasan Dc Bathindaਵਿੱਚ ਕੁੱਝ ਸੋਧ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਦੁਕਾਨਾਂ ਖੁੱਲਣ ਦੇ ਸਮੇਂ ਦੌਰਾਨ ਕੋਈ ਵੀ ਦੋ ਪਹੀਆਂ ਜਾਂ ਚਾਰ ਪਹੀਆ ਵਾਹਨ ਦੀ ਵਰਤੋਂ ਨਹੀਂ ਕਰੇਗਾ ਅਤੇ ਲੋਕਾਂ ਨੂੰ ਪੈਦਲ ਹੀ ਆਪਣੀ ਨੇੜੇ ਦੀ ਦੁਕਾਨ ਤੋਂ ਖਰੀਦਦਾਰੀ ਕਰਨ ਦੀ ਆਗਿਆ ਹੋਵੇਗੀ।
              ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਅੱਜ ਪਹਿਲੇ ਦਿਨ ਦਿੱਤੀ ਖੁੱਲ ਦੌਰਾਨ ਵੇਖਣ ਵਿੱਚ ਆਇਆ ਕਿ ਕੁੱਝ ਲੋਕਾਂ ਵਲੋਂ ਨਿਯਮਾਂ ਦੀ ਪਾਲਣਾ ਵਿਚ ਗੰਭੀਰਤਾ ਨਹੀਂ ਵਿਖਾਈ ਗਈ, ਜਦ ਕਿ ਬਹੁਤ ਸਾਰੇ ਲੋਕਾਂ ਨੇ ਸਹਿਯੋਗ ਵੀ ਕੀਤਾ।ਇਸ ਲਈ ਹੁਣ ਹੁਕਮ ਪਾਸ ਕੀਤਾ ਗਿਆ ਹੈ ਕਿ ਕਰਫਿਊ ਦੌਰਾਨ ਕੋਈ ਵੀ ਵਿਅਕਤੀ ਸਮੇਤ ਛੋਟ ਵਾਲੇ ਸਮੇਂ ਭਾਵ ਸਵੇਰੇ 6 ਤੋਂ ਸਵੇਰੇ 10 ਵਜੇ ਤੱਕ ਵੀ ਦੋ ਪਹੀਆਂ ਜਾਂ ਚਾਰ ਪਹੀਆਂ ਵਾਹਨਾਂ ਦੀ ਦੀ ਵਰਤੋਂ ਨਹੀਂ ਕਰ ਸਕੇਗਾ ਅਤੇ ਜੇਕਰ ਕਿਸੇ ਨੇ ਬਿਨ੍ਹਾਂ ਪਾਸ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਦੀ ਵਰਤੋਂ ਕੀਤੀ ਤਾਂ ਉਸ ਦਾ ਵਾਹਨ ਜ਼ਬਤ ਕਰ ਲਿਆ ਜਾਵੇਗਾ।
              ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਹੁਕਮ ਜਾਰੀ ਕੀਤਾ ਹੈ ਕਿ ਜਿਲ੍ਹੇ ਦੀ ਹਦੂਦ ਅੰਦਰ ਪੈਟਰੋਲੀਅਮ ਪਦਾਰਥਾਂ ਦੀ ਵਿਕਰੀ ਕੇਵਲ ਛੋਟ ਵਾਲੇ ਵਾਹਨਾਂ ਜਾਂ ਪਾਸਧਾਰਕ ਵਾਹਨਾਂ ਨੂੰ ਹੀ ਕੀਤੀ ਜਾ ਸਕਦੀ ਹੈ।ਹਰੇਕ ਪੈਟਰੋਲ ਪੰਪ ਇਸ ਸਬੰਧੀ ਪੂਰਾ ਰਿਕਾਰਡ ਰੱਖੇਗਾ ਅਤੇ ਤੇਲ ਦੀ ਵਿਕਰੀ ਸਮੇਂ ਪਾਸਧਾਰਕ ਦਾ ਨਾਂਅ ਤੇ ਪਾਸ ਦਾ ਨੰਬਰ ਨੋਟ ਕਰੇਗਾ।
             ਇਸੇ ਤਰਾਂ ਵੱਖ ਵੱਖ ਅਧਿਕਾਰੀਆਂ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪਾਸ ਆਪਣੇ ਵਾਹਨ ਤੇ ਚਸਪਾ ਕਰ ਲੈਣ ਤਾਂ ਜੋ ਨਾਕੇ ‘ਤੇ ਪਹਿਚਾਣ ਵਿਚ ਦਿੱਕਤ ਨਾ ਆਵੇ।
               ਜਿ਼ਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਕੋਈ ਵੀ ਇੰਨ੍ਹਾਂ ਹਦਾਇਤਾਂ ਦੀ ਉਲੰਘਣਾ ਕਰੇਗਾ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …