ਏ.ਬੀ ਪ੍ਰੋਡਕਸ਼ਨ ਅਤੇ ਲੱਕੀ ਆਰਟਸ ਦੀ ਪ੍ਰੋਡਕਸ਼ਨ ਹੇਠ ਨੇਪਰੇ ਚੜਿਆ ਪ੍ਰੋਜੈਕਟ
ਏ.ਬੀ ਪ੍ਰੋਡਕਸ਼ਨ ਅਤੇ ਲੱਕੀ ਆਰਟਸ ਦੀ ਪ੍ਰੋਡਕਸ਼ਨ ਹੇਠ ਤਿਆਰ ਕੀਤਾ ਗਿਆ ਪੰਜਾਬੀ ਗੀਤ ‘ਹੂਰ’ (ਮੇਡ ਇਨ ਹੈਵਨ) 10 ਮਈ ਨੂੰ ਜੱਸ ਰੈਕਡ ਵਲੋਂ ਰਲੀਜ਼
ਕੀਤਾ ਜਾ ਰਿਹਾ ਹੈ।ਏ.ਬੀ ਪ੍ਰੋਡਕਸ਼ਨ ਦੇ ਐਮ.ਡੀ ਅਮਿਤ ਭਾਟੀਆ ਨੇ ਦੱਸਿਆ ਕਿ ਇਸ ਗੀਤ ਦੇ ਬੋਲ ਸੁੱਖੀ ਖੱਲਰ ਅਤੇ ਜੱਸੀ ਖੱਲਰ ਨੇ ਦਿੱਤੇ ਹਨ।ਗਾਇਕ ਸੁਖੀ ਖੱਲਰ ਹਨ, ਜੋ ਪਟਿਆਲਾ ਜਿਲ੍ਹੇ ਤੋਂ ਹਨ।ਗੀਤ ਨੂੰ ਸੰਗੀਤ ਤੇ ਸੁਰ ਪ੍ਰਿੰਸ ਸੱਗੁ ਨੇ ਦਿੱੱਤਾ ਹੈ।ਉਨ੍ਹਾਂ ਦੱਸਿਆ ਇਸ ਗੀਤ ਦੇ ਦ੍ਰਿਸ਼ ਕੰਪਨੀ ਬਾਗ, ਸਿਡਾਨਾ ਕਾਲਜ ਰਾਮਤੀਰਥ ਰੋਡ, ਬਿਸਟ੍ਰੋ ਰੈਸਟੁਰੈਂਟ ਅਤੇ ਅੰਮ੍ਰਿਤਸਰ ਦੀਆਂ ਹੋਰ ਥਾਵਾਂ ’ਤੇ ਫਿਲਮਾਏ ਗਏ ਹਨ। ਇਹ ਸ਼ੂਟ ਏ.ਬੀ ਪ੍ਰੋਡਕਸ਼ਨ ਅਤੇ ਲੱਕੀ ਆਰਟ ਨੇ ਕਰਵਾਇਆ ਹੈ।
ਅਮਿਤ ਭਾਟੀਆ ਨੇ ਦੱਸਿਆ ਕਿ ਇਸ ਗੀਤ ਰਾਹੀਂ ਏ.ਬੀ ਪ੍ਰੋਡਕਸ਼ਨ ਤੇ ਲੱਕੀ ਆਰਟਸ ਨੇ ਨਵੇਂ ਗਾਇਕਾ ਅਤੇ ਕਲਾਕਾਰਾਂ ਨੂੰ ਅੱਗੇ ਆਉਣ ਦੇ ਨਾਲ ਆਪਣਾ ਟੈਲੇਂਟ ਅਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ।ਗੀਤ ਵਿੱਚ ਉਨ੍ਹਾਂ ਤੋਂ ਇਲਾਵਾ ਲੱਕੀ ਆਰਟਸ, ਜੋਤੀ ਖੋਸਲਾ ਹਨ, ਜਦਕਿ ਨਿਰਦੇਸ਼ਨ ਦਿਨੇਸ਼ ਰਾਜਪੂਤ ਦੀਨੂੰ ਵਲੋਂ ਕੀਤਾ ਗਿਆ ਹੈ।
ਭਾਟੀਆ ਨੇ ਕਿਹਾ ਕਿ 10 ਮਈ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਤੋਂ ਪਹਿਲਾਂ ਇਸ ਗੀਤ ਦਾ ਟੀਜ਼ਰ 5 ਮਈ ਨੂੰ ਰਿਲੀਜ਼ ਹੋਵੇਗਾ।ਉਨ੍ਹਾਂ ਆਸ ਪ੍ਰਗਟਾਈ ਕਿ ਦਰਸ਼ਕਾਂ ਵਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲੇਗਾ।
ਇਸ ਮੌਕੇ ਅੰਕੁਸ਼ ਭਾਟੀਆ, ਅਰੁਣ ਭਾਟੀਆ, ਸੋਰਵ ਸਹੋਤਾ, ਰਕੇਸ਼ ਸ਼ਰਮਾ, ਮਿੰਨੀ ਸ਼ਰਮਾ, ਸ਼ਿਵਮ ਪਸਾਨ, ਹਰਮਨ ਹੈਰੀ ਆਦਿ ਹਾਜ਼ਰ ਸਨ।