ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਰਵਿੰਦਰ ਸਿੰਘ ਮਾਨ ਰੱਖਿਆ ਪੈਨਸ਼ਨ ਵੰਡ ਅਫਸਰ (ਡੀ.ਪੀ.ਡੀ.ਓ) ਨੇ ਦੱਸਿਆ ਕਿ ਸਾਰੇ ਪੈਨਸ਼ਨਰ,
ਜਿਨਾਂ ਦੀ ਸਲਾਨਾ ਪਹਿਚਾਣ ਕਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਕਾਰਣ ਨਹੀਂ ਹੋ ਸਕੀ ਜਾਂ ਜਿੰਨਾਂ ਪੈਨਸ਼ਨਰਾਂ ਦੀ ਸਲਾਨਾ ਪਹਿਚਾਣ ਮਈ ਮਹੀਨੇ ਵਿੱਚ ਹੋਣੀ ਹੈ ਉਹ ਸਾਰੇ ਪੈਨਸ਼ਨਰ ਆਪਣਾ ਜੀਵਨ ਪ੍ਰਮਾਣ ਸਰਟੀਫਿਕੇਟ ਆਪਣੇ ਪਿੰਡ ਦੇ ਸਰਪੰਚ, ਮਿਊਂਸਪਲ ਕੌਂਸਲਰ, ਸ਼ਹਿਰ ਦੇ ਮੇਅਰ, ਜਿਲਾ ਸੈਨਿਕ ਭਲਾਈ ਅਫ਼ਸਰ ਤਰਨਤਾਰਨ ਜਾਂ ਅੰਮ੍ਰਿਤਸਰ, ਬੈਂਕ ਮੈਨੇਜਰ ਜਾਂ ਕਿਸੇ ਵੀ ਗਜ਼ਟੇਡ ਅਫ਼ਸਰ ਕੋਲੋਂ ਜਾਰੀ ਕਰਵਾ ਕੇ ਅਤੇ ਜੀਵਨ ਪ੍ਰਮਾਣ ਸਰਟੀਫਿਕੇਟ ਉਪਰ ਦਸਤਖਤ ਅਤੇ ਜਾਰੀ ਕਰਨ ਵਾਲੇ ਅਧਿਕਾਰੀ ਦੀ ਮੋਹਰ ਲਗਾ ਕੇ ਇਸ ਦਫ਼ਤਰ ਦੇ ਈ-ਮੇਲ ਜਾਂ ਵੱਟਸਐਪ ਨੰਬਰਾਂ 8146605858, 9876415642, 7307669671, 9971403071 ‘ਤੇ ਭੇਜ ਸਕਦੇ ਹਨ ਅਤੇ ਉਨਾਂ ਨੂੰ ਸਲਾਨਾ ਪਹਿਚਾਣ ਲਈ ਦਫਤਰ ਵਿਖੇ ਖੁਦ ਹਾਜ਼ਰ ਹੋਣ ਦੀ ਲੋੜ ਨਹੀਂ ਹੈ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media