Wednesday, April 15, 2026

‘ਉਹਦੇ ਨਾਂਅ ਦਾ ਓਹਲਾ’ ਸਿੰਗਲ ਟਰੈਕ ਨਾਲ ਚਰਚਾ ‘ਚ ਹੈ ਮਿੰਟੂ ਧੂਰੀ

          Mintu Dhuri Singer ਪੰਜਾਬ ਦੇ ਜਿਲ੍ਹਾ ਸੰਗਰੂਰ ਦੀ ਮੰਡੀ ਧੂਰੀ ਦੇ ਜ਼ੰਮਪਲ ਤੇ ਨਾਮਵਾਰ ਗਾਇਕ ਮਿੰਟੂ ਧੂਰੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਹਨ।ਦੱਸਣਯੋਗ ਹੈ ਕਿ ਮਿੰਟੂ ਧੂਰੀ ਦੇ ਪਿਤਾ ਸਵਰਗੀ ਕਰਮਜੀਤ ਧੂਰੀ ਵੀ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਸਨ।
                ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਗਾਇਕੀ ਨੂੰ ਚਾਰ ਚੰਨ ਲਾ ਰਹੇ ਹਨ ਮਿੰਟੂ ਧੂਰੀ ਦੇ ਨਵੇਂ ਆਏ ਸਿੰਗਲ ਟਰੈਕ ‘ਓਹਦੇ ਨਾਂਅ ਦਾ ਓਹਲਾ’ ਦੀ ਹਰ ਪਾਸੇ ਚਰਚਾ ਹੈ।ਇਸ ਗੀਤ ਦੇ ਬੋਲ ਲਿਖੇ ਹਨ ਜੱਗੀ ਸੰਘੇੜਾ ਨੇ ਅਤੇ ਸੰਗੀਤਕ ਧੁਨਾਂ ਤਿਆਰ ਕੀਤੀਆਂ ਹਨ ਸੰਗੀਤਕਾਰ ਕੇ.ਵੀ ਸਿੰਘ ਨੇ।ਸਿੰਗਲ ਟਰੈਕ ‘ਓਹਦੇ ਨਾਂਅ ਦਾ ਓਹਲਾ’ ਬਲੈਕ ਪੁਆਇੰਟ ਮਿਊਜ਼ਿਕ ਤੇ ਪ੍ਰੋਡਿਊਸਰ ਦੀਪਇੰਦਰ ਸਿੰਘ ਦੀ ਰਹਿਨੁਮਾਈ ਹੇਠ ਰਲੀਜ਼ ਕੀਤਾ ਗਿਆ।ਬੁਲੰਦ ਆਵਾਜ਼ ਵਿੱਚ ਹੁਣ ਤੱਕ ਅਨੇਕਾਂ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਨ ਵਾਲੇ ਗਾਇਕ ਮਿੰਟੂ ਧੂਰੀ ਦੇ ਗੀਤ ਇੰਟਰਨੈਸ਼ਨਲ ਪੱਧਰ ‘ਤੇ ਸੁਪਰ ਹਿੱਟ ਹੋਏ ਹਨ।ਉਸ ਦੇ ਸੋਲੋ ਅਤੇ ਡਿਊਟ ਗੀਤਾਂ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ।ਡਿਊਟ ਗੀਤਾਂ ਵਿੱਚ ਮਿੰਟੂ ਧੂਰੀ ਦਾ ਸਾਥ ਨਿਭਾਉਣ ਵਾਲੀ ਪ੍ਰਸਿੱਧ ਪੰਜਾਬੀ ਗਾਇਕਾ ਹੈ ਦਲਜੀਤ ਕੌਰ ਖੰਨਾ।ਪੰਜਾਬੀ ਦੋਗਾਣੇ ਗਾਇਕੀ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਹਨ ਮਿੰਟੂ ਧੂਰੀ ਨੇ ਕਿਹਾ ਕਿ ਸੰਗੀਤ ਜਗਤ ਵਿੱਚ ਸਥਾਪਿਤ ਹੋਣ ਤੇ ਇੰਟਰਨੈਸ਼ਨਲ ਪੱਧਰ ‘ਤੇ ਪ੍ਰਸਿੱਧੀ ਦਿਵਾਉਣ ਵਿੱਚ ਉਸ ਦੇ ਰੱਬ ਵਰਗੇ ਸਰੋਤਿਆਂ ਦਾ ਬਹੁਤ ਵੱਡਾ ਯੋਗਦਾਨ ਹੈ।ਗਾਇਕ ਮਿੰਟੂ ਧੂਰੀ ਆਪਣੇ ਨਵੇਂ ਸਿੰਗਲ ਟਰੈਕ ‘ਓਹਦੇ ਨਾਂਅ ਦਾ ਓਹਲਾ’ ਦੀ ਕਾਮਯਾਬੀ ਤੋਂ ਬਹੁਤ ਜਿਆਦਾ ਖੁਸ਼ ਹੈ।
          ਪ੍ਰਮਾਤਮਾ ਗਾਇਕ ਮਿੰਟੂ ਧੂਰੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।

ਜਗਸੀਰ ਲੌਂਗੋਵਾਲ
ਸੰਗਰੂਰ।
ਮੋ – 90416 06288

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …