Sunday, September 8, 2024

ਖੁਸ਼ੀ ਦੀ ਪਾਰਟੀ (ਵਿਅੰਗ)

ਸ਼ਾਮ ਨੂੰ ਚਿੜੀਆਂ, ਬਿੱਲੀਆਂ, ਬਾਂਦਰ, ਘੁਗੀਆਂ, ਰਿੱਛ, ਸ਼ੇਰ ਅਤੇ ਹੋਰ ਸਮੂਹ ਧਰਤੀ ਦੇ ਜਾਨਵਰਾਂ ਵਲੋਂ ਇਕੱਠੇ ਹੋ ਕੇ ਸਾਰੇ ਜੰਗਲ `ਚ ਦੀਪਮਾਲਾ ਕਰਦਿਆਂ ਡੀ.ਜੇ ਲਗਾ ਕੇ ਖੂਬ ਭੰਗੜਾ ਪਾਇਆ ਜਾ ਰਿਹਾ ਸੀ।
         ਇਕ ਆਦਮੀ ਜੰਗਲ ਕੋਲੋਂ ਲੰਘਿਆ।
             ਜਦੋਂ ਉਸ ਨੇ ਜੰਗਲ `ਚ ਵਿਆਹ ਵਰਗਾ ਮਾਹੌਲ ਵੇਖਿਆ ਤਾਂ ਉਸ ਨੇ ਇਕ ਘੁੱਗੀ ਨੂੰ ਪੁੱਛਿਆ ਕਿ ਤੁਹਾਨੂੰ ਇੰਨਾਂ ਚਾਅ
ਕਿਵੇਂ ਚੜਿਆ ਹੋਇਆ ਹੈ, ਕਿਸੇ ਜਾਨਵਰ ਦਾ ਵਿਆਹ ਹੋ ਰਿਹਾ ਹੈ ?
             ਘੁੱਗੀ ਕਹਿੰਦੀ ਨਹੀਂ-ਨਹੀਂ ਅਸੀਂ ਤੁਹਾਡੇ ਮੂਰਖਾਂ ਵਾਂਗ ਵਿਆਹਾਂ ‘ਚ ਫਜ਼ੂਲ ਖਰਚੀ ਨਹੀਂ ਕਰਦੇ।
       ਇਹ ਤਾਂ ਖੁਸੀ ਦੀ ਪਾਰਟੀ ਚੱਲ ਰਹੀ ਹੈ।
        ਤਾਂ ਮਨੁੱਖ ਕਹਿੰਦਾ,“ਕਿਹੜੀ ਖੁਸ਼ੀ ਦੀ?
           ਘੁੱਗੀ ਕਹਿੰਦੀ …ਸਾਨੂੰ ਪਤਾ ਲੱਗਿਆ ਬਈ ਮਨੁੱਖ ਨੂੰ ਕਿਸੇ ਭਿਆਨਕ ਬਿਮਾਰੀ ਨੇ ਆਪਣੀ ਲਪੇਟ `ਚ ਲੈ ਲਿਆ ਹੈ।ਉਸ ਬਿਮਾਰੀ ਕਾਰਨ ਉਹ ਹੁਣ ਇਸ ਧਰਤੀ ‘ਤੇ ਕੁੱਝ ਦਿਨਾਂ ਦੇ ਹੀ ਮਹਿਮਾਨ ਹਨ।
          ਇਸੇ ਖੁਸ਼ੀ ‘ਚ ਅਸੀਂ ਪਾਰਟੀ ਰੱਖੀ ਆ ਕਿ ਬਈ ਅਸੀਂ ਹੁਣ ਭਵਿੱਖ `ਚ ਮਨੁੱਖ ਤੋਂ ਸੁਰੱਖਿਅਤ ਹਾਂ।ਮਨੁੱਖੀ ਪਿੰਜ਼ਰਿਆਂ ਤੋਂ ਆਜ਼ਾਦ ਹੋ ਕੇ ਖੁੱਲੀਆਂ ਉਡਾਰੀਆਂ ਦਾ ਆਨੰਦ ਲਵਾਂਗੇ ਅਤੇ ਸਾਨੂੰ ਹੁਣ ਸਾਫ ਹਵਾ ਤੇ ਸ਼ੁੱਧ ਪਾਣੀ ਵੀ ਮਿਲੇਗਾ।ਇਸ ਖੁਸ਼ੀ ਵਿੱਚ ਹੀ ਅਸੀਂ ਭੰਗੜੇ ਪਾ ਕੇ ਖੁਸ਼ੀਆਂ ਮਨਾ ਰਹੇ ਹਾਂ।
         ਇਸ ਤੋਂ ਪਹਿਲਾਂ ਕਿ ਕੋਰੋਨਾ ਤੋਂ ਭੈਭੀਤ ਆਦਮੀ ਕੁੱਝ ਬੋਲਦਾ।ਮੇਰਾ ਸੁਪਨਾ ਟੁੱਟਦਾ ਹੈ ਤੇ ਮੈਂ ਸਿਰ ਫੜ ਕੇ ਬੈਠ ਜਾਂਦਾ ਹਾਂ।

Makhan S Shahpur

 

 

 

 

ਮੱਖਣ ਸਿੰਘ ਸ਼ਾਹਪੁਰ
ਮੋ – 99156 38411

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …