Friday, September 4, 2026

ਜੰਗਾਂ ਜਿੱਤੀਆਂ ਪੰਜਾਬੀਆਂ……

ਕਰੋਨਾ ਵੀ ਨਾ ਅੱਗੇ ਅੜਨਾ
ਜੰਗਾਂ ਜਿੱਤੀਆਂ ਪੰਜਾਬੀਆਂ ਬਥੇਰੀਆਂ,

ਪੰਜਾਬੀਆਂ ਦੇ ਦਿਲ, ਬੜੇ ਹੁੰਦੇ ਪੱਕੇ ਨੇ
ਕਰੋਨਾ ਦੀ ਬੀਮਾਰੀ ਨੂੰ ਵੀ, ਮਾਰੇ ਧੱਕੇ ਨੇ
ਇਹੋ ਜਿਹੀਆਂ ਆਫ਼ਤਾਂ ਨੇ ਕਿਹੜੀਆਂ
ਕਰੋਨਾ ਵੀ ਨਾ ਅੱਗੇ ਅੜਨਾ
ਜੰਗਾਂ ਜਿੱਤੀਆਂ ਪੰਜਾਬੀਆਂ ਬਥੇਰੀਆਂ।

ਪੁਲੀਸ ਨੇ ਸਾਥ ਦਿੱਤਾ, ਸਾਰੇ ਪੰਜਾਬ ਦਾ
ਸਿਹਤ ਵਿਭਾਗ ਕੰਮ, ਕੀਤਾ ਬੇਹਿਸਾਬ ਦਾ
ਹੋ ਗਏ ਸ਼ਹੀਦ ਜਿਨ੍ਹਾਂ ਕੀਤੀਆਂ ਦਲੇਰੀਆਂ
ਕਰੋਨਾ ਵੀ ਨਾ ਅੱਗੇ ਅੜਨਾ
ਜੰਗਾਂ ਜਿੱਤੀਆਂ ਪੰਜਾਬੀਆਂ ਬਥੇਰੀਆਂ।

ਲਾਕਡੌਨ, ਮਾਸਕ ਦਾ ਬੜਾ ਹੀ ਕਮਾਲ ਹੈ
ਸੈਨੀਟਾਈਜ਼ ਨਾਲ ਤਾਂ, ਰੱਬ ਵੀ ਦਿਆਲ ਹੈ
ਛੱਡ ਦਿੱਤੇ ਨਸ਼ੇ ਹੁਣ, ਕਈਆਂ ਹੀ ਨਸ਼ੇੜੀਆਂ
ਕਰੋਨਾ ਵੀ ਨਾ ਅੱਗੇ ਅੜਨਾ
ਜੰਗਾਂ ਜਿੱਤੀਆਂ ਪੰਜਾਬੀਆਂ ਬਥੇਰੀਆਂ।

ਲੋਕਾਂ ਦਾ ਸਾਥ ਹੋਵੇ, ਤਾਂ ਹੀ ਜਿੱਤ ਹੁੰਦੀ ਏ
‘ਸੁਹਲ’ ਸਰਕਾਰ ਉਹੀ, ਮਨ-ਚਿੱਤ ਹੁੁੰਦੀ ਏ
ਕਰੋਨਾ ਬੀਮਾਰੀ ਦੀਆਂ, ਵੱਖੀਆਂ ਉਧੇੜੀਆਂ
ਕਰੋਨਾ ਤਾਹੀਉਂ, ਅੱਗੇ ਭੱਜਿਆ
ਜੰਗਾਂ ਜਿੱਤੀਆਂ ਪੰਜਾਬੀਆਂ ਬਥੇਰੀਆਂ।

Malkiat Suhal

 

 

 

ਮਲਕੀਅਤ ‘ਸੁਹਲ’
ਗੁਰਦਾਸਪੁਰ।
ਮੋ – 98728 48610

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …