Sunday, September 8, 2024

ਉਠੋ ਵਿਗਿਆਨੀਓ

ਫੈਲੀ ਜਾਵੇ ਕੋਰੋਨਾ ਚਾਰੇ ਪਾਸੇ,
ਖੋਹੀ ਜਾਵੇ ਲੋਕਾਂ ਦੇ ਬੁੱਲ੍ਹਾਂ ਤੋਂ ਹਾਸੇ।

ਨਾ ਇਸ ਦੀਆਂ ਅੱਖਾਂ, ਨਾ ਹੀ ਨੇ ਕੰਨ,
ਫਿਰ ਵੀ ਇਸ ਦਾ ਲੋਹਾ ਦੁਨੀਆਂ ਗਈ ਮੰਨ।

ਪੱਕੀ ਫਸਲ ਕਿਸਾਨ ਦੀ ਖੜੀ ਖੇਤਾਂ ਵਿੱਚ,
ਇਸ ਨੂੰ ਵੱਢਣ ਲਈ ਲੇਬਰ ਰਹੀ ਨ੍ਹੀ ਦਿੱਸ।

ਘਰਾਂ ‘ਚ ਕੈਦ ਕਰ ਦਿੱਤੇ ਇਸ ਨੇ ਸਾਰੇ,
ਸਵੇਰ ਦੀ ਸੈਰ ਬਿਨਾਂ ਹੋ ਰਹੇ ਗੁਜ਼ਾਰੇ।

ਛਿੱਕਾਂ ਤੇ ਜ਼ੁਕਾਮ ਤੋਂ ਸਾਰੇ ਬਚਣਾ ਚਾਹੁੰਦੇ,
ਹੱਥਾਂ ਦੀ ਸਫਾਈ ਪੂਰੀ ਕਰੀ ਜਾਂਦੇ।

ਪਾਏ ਮਾਸਕ ਮੂੰਹ ਤੇ ਨੱਕ ਤੇ ਸਭ ਨੇ,
ਲੂਣ ਵਾਲੇ ਪਾਣੀ ਦੇ ਗਰਾਰੇ ਕਰਦਾ ਜੱਗ ਏ।

ਗਰਮ ਪਾਣੀ ਤੇ ਚਾਹ ਨੇ ਕਾਫੀ ਲਾਹੇਵੰਦ,
ਇਕ ਦੂਜੇ ਨੂੰ ਹੱਥ ਜੋੜਦੇ ਅਕਲਮੰਦ।

ਖੁਸ਼ੀਆਂ ਮਨਾਉਣ ਦੇ ਪ੍ਰੋਗਰਾਮ ਹੋ ਗਏ ਬੰਦ,
ਨਹੀਂ ਤਾਂ ਇਨ੍ਹਾਂ ਨਾਲ ਚੜ੍ਹ ਜਾਣਾ ਸੀ ਹੋਰ ਵੀ ਚੰਦ।

ਲੱਭ ਨਹੀਂ ਰਹੀ ਇਸ ਦੀ ਦਵਾ ਕੋਈ ਹਾਲੇ,
ਕਾਰਗਰ ਨੇ ਹਿੰਮਤ, ਹੌਸਲਾ ਤੇ ਸਾਵਧਾਨੀ ਹਾਲੇ।

ਉਠੋ ਵਿਗਿਆਨੀਓਂ ਕੱਠੇ ਹੋ ਕੇ ਹੰਭਲਾ ਮਾਰੋ ਸਾਰੇ,
ਦੁਨੀਆਂ ਦੀ ਡੁੱਬਦੀ ਬੇੜੀ ਨੂੰ ਲਾਓ ਕਿਨਾਰੇ।

Mohinder S Mann

 

 

 

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ।
ਮੋ – 9915803554

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …