Friday, April 17, 2026

ਖਾਲਸਾ ਕਾਲਜ ਨੇ ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ (ਅਮਰੀਕਾ) ਵਲੋਂ ਭੇਜੀ ਮਦਦ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਭੇਜੀ ਰਾਹਤ ਸਮੱਗਰੀ

ਕੋਵਿਡ-19 ਦੇ ਖਾਤਮੇ ਲਈ ਰੀਚ ਫ਼ਾਊਂਡੇਸ਼ਨ ਤੇ ਖ਼ਾਲਸਾ ਕਾਲਜ ਦਾ ਵੱਡਾ ਉਪਰਾਲਾ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵਲੋਂ ਇਤਿਹਾਸਕ ਖਾਲਸਾ ਕਾਲਜ ਨੂੰ ਭੇਜੀ ਗਈ ਵਿਸ਼ੇਸ਼ PPNJ0905202005ਮਾਲੀ ਸਹਾਇਤਾ ’ਚੋਂ ਕੋਵਿੰਡ-19 ਦੇ ਖਾਤਮੇ ਲਈ ਵਿੱਢੀ ਲੜਾਈ ’ਚ ਅਹਿਮ ਯੋਗਦਾਨ ਪਾਉਂਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਕਾਂਤਵਾਸ ਸੈਂਟਰਾਂ ਲਈ ਜਰੂਰੀ ਵਸਤਾਂ ਭੈਜੀਆਂ।ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੇ ਯਤਨਾਂ ਸਦਕਾ ਵਿਸ਼ਵ ਪੱਧਰ ’ਤੇ ਫ਼ੈਲੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਗਲੋਬਲ ਫ਼ਾਊਂਡੇਸ਼ਨ ਦੁਆਰਾ ਇਹ ਮਾਲੀ ਸਹਾਇਤਾ ਜਰੂਰਤਮੰਦਾਂ ਨੂੰ ਦੇਣ ਲਈ ਭੇਜੀ ਗਈ ਹੈ।
                  ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮਹਾਮਾਰੀ ਦੇ ਪੀੜਤਾਂ ਦੇ ਇਲਾਜ਼ ਅਤੇ ਏਕਾਂਤਵਾਸ ਕੀਤੇ ਵਿਅਕਤੀਆਂ ਲਈ ਜਰੂਰੀ ਵਸਤੂਆਂ, ਸੰਕਟ ਸਮੇਂ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ, ਅਧਿਕਾਰੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਦੇ ਐਸ.ਡੀ.ਐਮ ਅੰਮ੍ਰਿਤਸਰ-1 ਵਿਕਾਸ ਹੀਰਾ ਨੂੰ ਇਹ ਰਾਹਤ ਸਮੱਗਰੀ ਵਜੋਂ ਪੀ.ਪੀ ਕਿੱਟਾਂ, ਸੈਨੇਟਾਈਜ਼ਰ, 500 ਕਿੱਟਾਂ ਜਿਸ ’ਚ ਲੋੜੀਂਦਾ ਸਮਾਨ ਜਿਵੇਂ ਕਿ ਭਾਫ਼ ਲੈਣ ਵਾਲੇ ਸਟੀਮਰ, ਬਾਥਰੂਮ ਚੌਕੀਆਂ ਆਦਿ ਸੌਂਪੀਆਂ।ਉਨ੍ਹਾਂ ਦੱਸਿਆ ਕਿ ਫ਼ਾਊਂਡੇਸ਼ਨ ਪ੍ਰਧਾਨ ਸ੍ਰੀਮਤੀ ਗੁਰਵਰਿੰਦਰ ਕੌਰ ਸੰਧੂ ਵਲੋਂ ਦੁਨੀਆ ਭਰ ’ਚ ਫ਼ੈਲੇ ਗੰਭੀਰ ਸੰਕਟ ਕੋਵਿਡ-19 ਲਈ ਯੋਗਦਾਨ ਲਈ ਉਕਤ ਸਹਾਇਤਾ ਰਾਸ਼ੀ ਭੇਜੀ ਗਈ ਹੈ।
                 ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ 500 ਕਿੱਟਾਂ ’ਚ ਬਾਲਟੀਆਂ, ਮੱਗ, ਨਹਾਉਣ ਤੇ ਕੱਪੜੇ ਧੋਣ ਵਾਲਾ ਸਾਬਣ, ਟਿਸ਼ੂ ਪੇਪਰ ਦਾ ਪੈਕੇਟ, ਟੂਥਬੁਰਸ਼, ਟੂਥ ਪੇਸਟ, ਸ਼ੈਂਪੂ, ਕੰਘੀ, ਹੇਅਰ ਆਇਲ, ਓਡੋਮਾਸ, ਕੈਰੀ ਬੈਗ, 100 ਭਾਫ਼ ਲੈਣ ਵਾਲੇ ਸਟੀਮਰ, 50 ਬਾਥਰੂਮ ਚੌਕੀਆਂ, 100 ਪੀ.ਪੀ ੀਕੱਟਾਂ ਅਤੇ 1000 ਸੈਨੇਟਾਈਜ਼ਰ ਸਪੁੱਰਦ ਕੀਤੇ ਗਏ।
                 ਐਸ.ਡੀ.ਐਮ ਵਿਕਾਸ ਹੀਰਾ ਨੇ ਖ਼ਾਲਸਾ ਕਾਲਜ, ਰੀਚ ਫ਼ਾਊਂਡੇਸ਼ਨ ਅਤੇ ਖਾਲਸਾ ਕਾਲਜ ਮੈਨੇਜ਼ਮੈਂਟ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ’ਚ ਇਹੋ ਜਿਹੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਦੀ ਅਤਿ ਜਰੂਰਤ ਹੈ।ਕਿਉਂਕਿ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਜੇਕਰ ਸਮੂਹ ਸੰਸਥਾਵਾਂ, ਜਥੇਬੰਦੀਆਂ ਸਹਿਯੋਗ ਦੇਣਗੀਆਂ ਤਾਂ ਜਲਦ ਹੀ ਇਸ ਬਿਮਾਰੀ ’ਤੇ ਕਾਬੂ ਪਾ ਲਿਆ ਜਾਵੇਗਾ।ਉਨ੍ਹਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਜਲਦ ਸਿਹਤਯਾਬ ਹੋਣ ਲਈ ਪ੍ਰਮਾਤਮਾ ਅੱਗੇ ਅਰਜ਼ੋਈ ਕਰਨ ਅਤੇ ਕਰਫ਼ਿਊ ਦੌਰਾਨ ਲੋਕਾਂ ਨੂੰ ਸਿਰਫ਼ ਜਰੂਰੀ ਕੰਮ ਲਈ ਘਰੋਂ ਬਾਹਰ ਆਉਣ ਦਾ ਕਹਿੰਦਿਆਂ ਪੂਰਨ ਸਹਿਯੋਗ ਦੀ ਆਸ ਵੀ ਪ੍ਰਗਟਾਈ।
                 ਇਸੇ ਦੌਰਾਨ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਸੋਸਾਇਟੀ ਦੇ ਆਨਰੇਰੀ ਸਕੱਤਰ ਛੀਨਾ ਨੇ ਕੋਵਿਡ-19 ਮਹਾਮਾਰੀ ਲਈ ਬੇਖੌਫ਼ ਆਪਣੀਆਂ ਸੇਵਾਵਾਂ ਨਿਭਾਅ ਰਹੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵਾਇਰਸ ਨਾਲ ਗ੍ਰਸਤ ਰੋਗੀਆਂ ਲਈ ਇਲਾਜ਼ ਦੌਰਾਨ ਵਰਤੋਂ ’ਚ ਆਉਣ ਵਾਲੀਆਂ ਵਸਤੂਆਂ ਨੂੰ ਰਾਹਤ ਵਜੋਂ ਪ੍ਰਦਾਨ ਕਰਨ ਦੇ ਮਨਸ਼ੇ ਤਹਿਤ ਸ੍ਰੀਮਤੀ ਸੰਧੂ ਵੱਲੋਂ ਭੇਜੀ ਗਈ ਸਹਾਇਤਾ ਰਾਸ਼ੀ ਸਬੰਧੀ ਧੰਨਵਾਦ ਕੀਤਾ।
                        ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਡਾ. ਚਰਨਜੀਤ ਸਿੰਘ, ਸੁਪਰਡੈਂਟ ਮਨਮੋਹਨ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …