Friday, May 30, 2025
Breaking News

ਡੀ. ਸੀ ਵੱਲੋਂ ਨਹਿਰੂ ਯੁਵਾ ਕੇਂਦਰ ਵੱਲੋਂ ਇਕੱਤਰ ਕੀਤੀ ਰਾਹਤ ਸਮੱਗਰੀ ਦਾ ਟਰੱਕ ਜੰਮੂ-ਕਸ਼ਮੀਰ ਲਈ ਰਵਾਨਾ

PPN10101416

ਜਲੰਧਰ, 10 ਅਕਤੂਬਰ (ਹਰਦੀਪ ਸਿੰਘ ਦਿਓਲ ਪਵਨਦੀਪ ਸਿੰਘ ਭੰਡਾਲ) – ਨਹਿਰੂ ਯੁਵਾ ਕੇਂਦਰ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਰਾਹਤ ਸਮੱਗਰੀ ਦਾ ਟਰੱਕ ਅੱਜ ਸਥਾਨਕ ਵਿਰਸਾ ਵਿਹਾਰ ਤੋਂ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਝੰਡੀ ਦੇ ਕੇ ਰਵਾਨਾ ਕੀਤਾ। ਭੇਜੀ ਜਾ ਰਹੀ ਇਸ ਰਾਹਤ ਸਮੱਗਰੀ ਵਿਚ ਕੰਬਲ, ਚਾਦਰਾਂ, ਖੇਸ, ਸੂਟ, ਲੋਈਆਂ, ਕੋਟੀਆਂ-ਸਵੈਟਰ, ਆਟਾ, ਦਾਲ, ਚੌਲ, ਖੰਡ, ਨਮਕ, ਮੱਗ ਅਤੇ ਹੋਰ ਵਸਤਾਂ ਸ਼ਾਮਿਲ ਹਨ। ਇਸ ਮੌਕੇ ਸ੍ਰੀ ਯਾਦਵ ਨੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਵੱਲੋਂ ਇਸ ਤ੍ਰਾਸਦੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਵਾਸਤੇ ਪਾਏ ਇਸ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਇਕ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਮਨੁੱਖਤਾ ਦੀ ਵੱਡੀ ਸੇਵਾ ਹੈ ਅਤੇ ਇਸ ਵਾਸਤੇ ਹੋਰ ਦਾਨੀ ਸੱਜਣਾਂ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਯੂਥ ਕਲੱਬ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਲਗਾ ਰਹੇ ਹਨ ਉਥੇ ਲੋਕ ਭਲਾਈ ਦੇ ਕਾਰਜਾਂ ਵਿਚ ਵੀ ਵਧ-ਚੜ੍ਹ ਕੇ ਯੋਗਦਾਨ ਦੇ ਰਹੇ ਹਨ।
ਇਸ ਮੌਕੇ ਉਨ੍ਹਾਂ ਨਾਲ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ, ਵਿਰਸਾ ਵਿਹਾਰ ਦੇ ਸਕੱਤਰ ਸ੍ਰੀ ਚੰਨੀ ਤਾਕੁਲੀਆ, ਦੋਆਬਾ ਸਪੋਰਟਸ ਕਲੱਬ ਜਲੰਧਰ ਦੇ ਪ੍ਰਧਾਨ ਸ੍ਰੀ ਬਲਜੀਤ ਸਿੰਘ ਸੋਹਲ, ਡਾ ਅੰਬੇਡਦਰ ਯੂਥ ਕਲੱਬ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਲਾਂਗੜੀਆ, ਸ੍ਰੀ ਰਵਿੰਦਰ ਸਿੰਘ, ਸ੍ਰੀ ਰਵੀ ਸ਼ਰਨ ਬਹਿਰਾਮ ਸ਼ਰਿਸ਼ਤਾ, ਸ੍ਰੀ ਜਸਵੀਰ ਸਿੰਘ ਬਾਠ, ਸ੍ਰੀ ਹਿੰਮਤ ਸਿੰਘ ਨੰਬਰਦਾਰ, ਸ੍ਰੀ ਇਸ਼ਵੀਰ ਸਿੰਘ ਭ੍ਰਧਾਨ ਜਾਗ੍ਰਤੀ ਕਲੱਬ, ਸ੍ਰੀ ਸੁਰਿੰਦਰ ਸਿੰਘ ਲੇਖਾਕਾਰ, ਸ੍ਰੀ ਮੇਜਰ ਸਿੰਘ, ਸ੍ਰੀ ਰਵੀ ਜੋਤ, ਸ੍ਰੀ ਅਮੀਰ ਚੰਦ, ਸ੍ਰੀ ਸੋਨੂੰ ਖੈਰਾ ਮਾਝਾ, ਸ੍ਰੀ ਉਮੇਸ਼ ਕੁਮਾਰ, ਸ੍ਰੀ ਹਰਪ੍ਰੀਤ ਕੁਮਾਰ, ਸ੍ਰੀ ਜਸਵਿੰਦਰ ਪਾਲ, ਸ੍ਰੀ ਬਲਵੀਰ ਅਤੇ ਹੋਰ ਵਲੰਟੀਅਰ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply