ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐਸ.ਪੀਞ ਸਿੰਘ
ਓਬਰਾਏ ਵਲੋਂ ਕਰੋਨਾ ਮਹਾਮਾਰੀ ਦੌਰਾਨ ਅੱਜ ਕਸਬਾ ਰਈਆ ਦੇ ਆਸ-ਪਾਸ ਦੇ ਪਿੰਡਾਂ ਦੇ ਬੇਰੁਜ਼ਗਾਰ ਹੋਏ 15 ਸਿੱਖ ਪ੍ਰਚਾਰਕਾਂ ਤੇ ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।
ਰਾਸ਼ਨ ਵੰਡਣ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਡਾ. ਓਬਰਾਏ ਦੀ ਸਰਪ੍ਰਸਤੀ ਹੇਠ ਅੰਮ੍ਰਿਤਸਰ ਜਿਲੇ ‘ਚ ਦੂਜੇ ਪੜਾਅ ਤਹਿਤ ਕਸਬਾ ਰਈਆ ਵਿਖੇ ਰੋਜ਼ੀ-ਰੋਟੀ ਪਰੇਸ਼ਾਨ ਹੋਏ 15 ਸਿੱਖ ਪ੍ਰਚਾਰਕਾਂ ਤੇ ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਅਜੋਕੇ ਮਾਹੌਲ ਦੇ ਚੱਲਦਿਆਂ ਅਜਿਹੇ ਬਹੁਤ ਸਾਰੇ ਮੱਧਵਰਤੀ ਪਰਿਵਾਰ ਵੀ ਟਰੱਸਟ ਦੇ ਧਿਆਨ ‘ਚ ਆਏ ਹਨ, ਜੋ ਮਜ਼ਬੂਰ ਹੋਣ ਦੇ ਬਾਵਜ਼ੂਦ ਵੀ ਕਿਸੇ ਕੋਲੋਂ ਮਦਦ ਲੈਣ ਲਈ ਝਿਜਕ ਰਹੇ ਹਨ।
ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਦਿੱਤੇ ਜਾ ਰਹੇ ਸੁੱਕੇ ਰਾਸ਼ਨ ਦੀ ਕਿੱਟ ਕਰੀਬ 19 ਕਿੱਲੋ ਦੀ ਹੈ।ਜਿਸ ਨਾਲ ਇੱਕ ਦਰਮਿਆਨੇ ਪਰਿਵਾਰ ਦਾ ਇੱਕ ਮਹੀਨੇ ਦਾ ਗੁਜ਼ਾਰਾ ਚੱਲ ਸਕੇਗਾ।ਇਸ ਮੌਕੇ ਮਾਸਟਰ ਗੁਰਬਿੰਦਰ ਸਿੰਘ ਵੀ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media