ਕਪੂਰਥਲਾ, 21 ਮਈ (ਪੰਜਾਬ ਪੋਸਟ ਬਿਉਰੋ) – ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਵਿਚ ਸਹੀ ਜਾਣਕਾਰੀ ਅਤੇ ਇਸ ਤੋਂ ਬਚਾਅ ਲਈ ਜਾਗਰੂਕਤਾ ਬਹੁਤ
ਜ਼ਰੂਰੀ ਹੈ।ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਹਰ ਤਰ੍ਹਾਂ ਦੀ ਅਪਡੇਟ ਤਕਨੀਕ ਜ਼ਰੀਏ ਲੋਕਾਂ ਨੂੰ ਪਹੁੰਚਾਉਣ ਲਈ ਕੋਵਾ ਐਪ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਐਪ ਨੂੰ ਆਪਣੇ ਫੋਨਾਂ ਵਿਚ ਡਾੳੂਨਲੋਡ ਕਰਨਾ ਚਾਹੀਦਾ ਹੈ, ਤਾਂ ਜੋ ਉਹ ਸਮੇਂ-ਸਮੇਂ ’ਤੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਸਬੰਧੀ ਜਾਰੀ ਐਡਵਾਈਜ਼ਰੀ ਤੋਂ ਜਾਣੂ ਹੋ ਸਕਣ।
ਡਾ. ਜਸਮੀਤ ਬਾਵਾ ਨੇ ਇਹ ਵੀ ਦੱਸਿਆ ਕਿ ਇਸ ਐਪ ਦਾ ਉਦੇਸ਼ ਕੋਰੋਨਾ ਵਾਇਰਸ ਸਬੰਧੀ ਸਹੀ ਜਾਣਕਾਰੀ ਲੋਕਾ ਤੱਕ ਪਹੁੰਚਾਉਣਾ ਹੈ ਅਤੇ ਅਫ਼ਵਾਹਾਂ ਤੋਂ ਦੂਰ ਰਹਿਣ ਲਈ ਪ੍ਰੇਰਣਾ ਹੈ, ਤਾਂ ਜੋ ਸਮਾਜ ਵਿਚ ਕੋਵਿਡ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਦਹਿਸ਼ਤ ਪੈਦਾ ਨਾ ਹੋਵੇ।ਜ਼ਿਕਰਯੋਗ ਹੈ ਕਿ ਸਮਾਰਟ ਫੋਨ ਅਤੇ ਆਈ ਫੋਨ ਦੇ ਸਟੋਰ ’ਤੇ ਐਪ ਸਟੋਰ ’ਤੇ ਜਾ ਕੇ ਕੋਵਾ ਪੰਜਾਬ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ ਨੇ ਦੱਸਿਆ ਕਿ ਇਸ ਐਪ ’ਤੇ ਜਿਥੇ ਇਕ ਪਾਸੇ ਪੰਜਾਬ ਵਿਚ ਕੋਵਿਡ ਦੀ ਸਥਿਤੀ ਤੋਂ ਜਾਣੂ ਹੋਇਆ ਜਾ ਸਕਦਾ ਹੈ, ਉਥੇ ਦੂਜੇ ਪਾਸੇ ਇਹ ਐਪ ਤੁਹਾਡੇ ਆਸਪਾਸ ਦੇ ਕੋਵਿਡ ਮਰੀਜ਼ਾਂ ਦੀ ਗਿਣਤੀ ਅਤੇ ਹਾਟ ਸਪਾਟ ਖੇਤਰਾਂ ਤੋਂ ਵੀ ਸੁਚੇਤ ਕਰਵਾਉਂਦੀ ਹੈ।ਇਸ ਐਪ ਦੇ ਚੈਕ ਯੂਜ਼ਰ ਹੈਲਥ ਸਟੇਟਸ ’ਤੇ ਕਲਿੱਕ ਕਰ ਕੇ ਮੰਗੇ ਸਵਾਲਾਂ ਦੇ ਜਵਾਬ ਦੇ ਆਧਾਰ ’ਤੇ ਤੁਹਾਨੂੰ ਖ਼ੁਦ ਦੇ ਕੋਵਿਡ ਦੇ ਖ਼ਤਰੇ ਤੋਂ ਸੁਰੱਖਿਅਤ ਅਤੇ ਅਣ-ਸੁਰੱਖਿਅਤ ਹੋਣ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ।ਇਹੀ ਨਹੀਂ ਕਿਸੇ ਪ੍ਰਕਾਰ ਦੇ ਲੱਛਣ ਹੋਣ ’ਤੇ ਕਿਥੇ ਸੰਪਰਕ ਕਰਨਾ ਹੈ, ਉਹ ਜਾਣਕਾਰੀ ਸਬੰਧਤ ਜ਼ਿਲ੍ਹੇ ਦੇ ਅਧਿਕਾਰੀ ਦੇ ਫ਼ੋਨ ਨੰਬਰ ਸਮੇਤ ਮੁਹੱਈਆ ਕਰਵਾਈ ਜਾਂਦੀ ਹੈ।ਇਸ ਤੋਂ ਇਲਾਵਾ ਭਾਰਤ ਅਤੇ ਪੂਰੇ ਵਿਸ਼ਵ ਵਿਚ ਕੋਵਿਡ ਨੂੰ ਲੈ ਕੇ ਸਥਿਤੀ ਤੋਂ ਵੀ ਜਾਣੂ ਹੋਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ, ਸ਼ੱਕ ਦੂਰ ਕਰਨ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਇਹ ਐਪ ਬੇਹੱਦ ਲਾਹੇਵੰਦ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media