ਕਪੂਰਥਲਾ, 21 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਥਾਨਕ ਗੰਗਾ ਨਿਰਮਲਾ ਕੁਸ਼ਟ ਆਸ਼ਰਮ ਵਿਚਲੇ ਪਰਿਵਾਰਾਂ ਨੂੰ ਬਿਸਕੁੱਟ, ਡਰਾਈ ਮਿਲਕ ਅਤੇ ਮਿਲਕ ਸ਼ੇਕ ਮੁਹੱਈਆ ਕਰਵਾਇਆ ਗਿਆ।ਰੈਡ ਕਰਾਸ ਸੁਸਾਇਟੀ ਦੇ ਸਕੱਤਰ ਆਰ.ਸੀ ਬਿਰਹਾ ਵੱਲੋਂ ਆਸ਼ਰਮ ਦੇ ਪ੍ਰਧਾਨ ਨਿਰੰਜਣ ਦੇਵ ਨੂੰ ਇਸ ਸਬੰਧੀ 40 ਕਿੱਟਾਂ ਸੌਂਪੀਆਂ ਗਈਆਂ, ਜਿਨ੍ਹਾਂ ਵਿਚ ਮਿੱਠੇ ਤੇ ਨਮਕੀਨ ਬਿਸਕੁੱਟਾਂ ਅਤੇ ਡਰਾਈ ਮਿਲਕ ਦੇ ਪੈਕੇਟਾਂ ਤੋਂ ਇਲਾਵਾ ਮਿਲਕ ਸ਼ੇਕ ਦੀਆਂ 72 ਬੋਤਲਾਂ ਸ਼ਾਮਿਲ ਸਨ।
ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਲੌਕਡਾਊਨ ਦੇ ਸਮੇਂ ਦੌਰਾਨ ਆਸ਼ਰਮ ਲਈ ਡਿਪਟੀ ਕਮਿਸ਼ਨਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸਹਾਇਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।ਸਕੱਤਰ ਆਰ.ਸੀ ਬਿਰਹਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਰੈਡ ਕਰਾਸ ਸੁਸਾਇਟੀ ਵੱਲੋਂ ਆਸ਼ਰਮ ਨੂੰ ਸਬਜ਼ੀਆਂ ਅਤੇ ਦੁੱਧ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਆਸ਼ਰਮ ਨੂੰ ਜਿਹੜਾ ਵੀ ਜ਼ਰੂਰੀ ਸਾਮਾਨ ਲੋੜੀਂਦਾ ਹੋਵੇਗਾ, ਉਹ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਰੈਡ ਕਰਾਸ ਦੇ ਸਟਾਫ ਤੋਂ ਇਲਾਵਾ ਆਸ਼ਰਮ ਵਿਚ ਰਹਿੰਦੇ ਲੋਕ ਹਾਜ਼ਰ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media