ਗੁਰਦਾਸਪੁਰ, 22 ਮਈ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਅੰਦਰ ਕੋਰੋਨਾ ਵਾਇਰਸ ਬਿਮਾਰੀ ਦੇ 2372 ਸ਼ੱਕੀ
ਮਰੀਜ਼ਾਂ ਵਿਚੋਂ 2227 ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਹੈ, 130 ਕੋਰੋਨਾ ਪੀੜਤ, 05 ਪੈਂਡਿਗ ਅਤੇ 10 ਸੈਂਪਲ ਰਿਜੈਕਟ ਹੋਏ ਹਨ।
ਉਨਾਂ ਨੇ ਅੱਗੇ ਦੱਸਿਆ ਕਿ ਜ਼ਿਲੇ ‘ਚ 130 ਕੋਰੋਨਾ ਪੀੜਤਾਂ ਵਿਚੋਂ 01 ਵਿਅਕਤੀ ਪਿੰਡ ਭੈਣੀ ਪਸਵਾਲ ਦੀ ਮੋਤ ਹੋ ਚੁੱਕੀ ਹੈ ਅਤੇ 122 ਘਰਾਂ ਨੂੰ ਭੇਜੇ ਗਏ ਹਨ (114 ਠੀਕ ਹੋਏ ਹਨ, 08 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ)।07 ਪੀੜਤ ਜਿਨਾਂ ਦੀ ਰਿਪੋਰਟ ਪੌਜ਼ਟਿਵ ਆਈ ਹੈ, ਪਰ ਉਨਾਂ ਵਿਚ ਕੋਰੋਨਾ ਵਾਇਰਸ ਦੇ ਨਿਰਧਾਰਿਤ ਲੱਛਣ ਨਹੀਂ ਹਨ ਅਤੇ ਉਹ ਤੰਦਰੁਸਤ ਹਨ।02 ਪੀੜਤ ਧਾਰੀਵਾਲ ਅਤੇ 05 ਪੀੜਤ ਬਟਾਲਾ ਵਿਖੇ ਰੱਖੇ ਗਏ ਗਨ।
ਉਨਾਂ ਦੱਸਿਆ ਕਿ ਬੀਤੀ ਦਿਨੀ ਬਟਾਲਾ ਸਬ ਡਵੀਜ਼ਨ ਵਿਚ ਰਹਿਣ ਵਾਲੀਆਂ 04 ਗਰਭਵਤੀ ਔਰਤਾਂ ਦੀ ਰਿਪੋਰਟ ਪੋਜ਼ਟਿਵ ਆਈ ਹੈ ਪਰ ਉਨਾਂ ਵਿਚ ਵੀ ਕੋਰੋਨਾ ਵਾਇਰਸ ਦੇ ਨਿਰਧਾਰਿਤ ਲੱਛਣ ਨਹੀਂ ਹਨ ਅਤੇ ਉਹ ਤੰਦਰੁਸਤ ਹਨ।ਇਸ ਤੋਂ ਪਹਿਲਾਂ 03 ਪੀੜਤਾਂ ਵਿਚ, ਇਕ ਔਰਤ ਤੇ ਨੌਜਵਾਨ ਪਿੰਡ ਠੀਕਰੀਵਾਲ ਬਲਾਕ ਕਾਹਨੂੰਵਾਨ ਦੇ ਹਨ, ਜੋ ਲੁਧਿਆਣਾ ਵਿਖੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪੀੜਤ ਦੇ ਸੰਪਰਕ ਵਿਚ ਆਏ ਸਨ ਅਤੇ ਇਕ ਬਟਾਲਾ ਨਜ਼ਦੀਕ ਪਿੰਡ ਹਰੁਪਰਾ ਦਾ ਵਿਅਕਤੀ ਹੈ, ਜੋ ਦੂਸਰੇ ਰਾਜ ਵਿਚੋਂ ਇਥੇ ਆਇਆ ਹੈ।ਇਹ ਤਿੰਨੇ ਤੰਦਰੁਸਤ ਹਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media