43 ਮਰੀਜ਼ ਠੀਕ ਹੋਣ ਉਪਰੰਤ ਘਰੋ-ਘਰੀਂ ਪਹੁੰਚੇ, 252 ਰਿਪੋਰਟਾਂ ਦਾ ਨਤੀਜਾ ਆਉਣਾ ਬਾਕੀ
ਬਠਿੰਡਾ, 28 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਕਰੋਨਾ ਸਬੰਧੀ 82 ਨਵੇਂ ਸੈਂਪਲ ਲਏ ਗਏ ਹਨ।ਹੁਣ ਤੱਕ ਲਏ ਗਏ ਕੁੱਲ 2762 ਸੈਂਪਲਾਂ ’ਚੋਂ 2353
ਸੈਂਪਲਾਂ ਦੀ ਨੈਗੇਟਿਵ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ, ਜਦਕਿ 252 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।ਡਿਪਟੀ ਕਮਿਸਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲਾ ਵਾਸੀਆਂ ਲਈ ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਜ਼ਿਲੇ ਭਰ ’ਚ ਆਏ ਕੁੱਲ 44 ਪੋਜੈਟਿਵ ਕੇਸਾਂ ਵਿੱਚੋਂ 43 ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰੀਂ ਪਹੁੰਚ ਚੁੱਕੇ ਹਨ, ਜਦਕਿ ਜ਼ਿਲੇ ‘ਚ ਹੁਣ ਸਿਰਫ਼ 1 ਕੇਸ ਹੀ ਪੋਜੈਟਿਵ ਹੈ।
ਡਿਪਟੀ ਕਮਿਸਨਰ ਨੇ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਕਰੋਨਾ ਤੋਂ ਬਚਾਅ ਸਬੰਧੀ ਸਮੇਂ-ਸਮੇਂ ਜਾਰੀ ਕੀਤੇ ਜਾ ਰਹੇ ਹੁਕਮਾਂ ਦੀ ਪਾਲਣਾ ਕਰਨਾ ਯਕੀਨੀ ਬਨਾਉਣ ਤਾਂ ਜੋ ਇਸ ਇਸ ਮਹਾਂਮਾਰੀ ਖਿਲਾਫ਼ ਵਿੱਢੀ ਜੰਗ ਨੂੰ ਜਿੱਤਿਆ ਜਾ ਸਕੇ।
Punjab Post Daily Online Newspaper & Print Media