Sunday, September 20, 2026

ਕੋਰੋਨਾ ਮੁਕਤ ਹੋਣ ਤੋਂ ਬਾਅਦ ਜਿਲੇ ਵਿੱਚ ਦੂਜਾ ਪਾਜ਼ਟਿਵ ਕੇਸ ਆਇਆ ਸਾਹਮਣੇ

ਅਮਰੀਕਾ ਤੋਂ ਆਏ ਐਨ.ਆਰ.ਆਈ ਦੀ ਰਿਪੋਰਟ ਆਈ ਪਾਜ਼ਟਿਵ

ਐਸ.ਏ.ਐਸ ਨਗਰ, 28 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਮੁਕਤ ਹੋਣ ਤੋਂ ਬਾਅਦ, ਜਿਲੇ ਵਿਚ ਅੱਜ ਸੰਯੁਕਤ ਰਾਜ ਅਮਰੀਕਾ ਤੋਂ ਪਰਤੇ ਇਕ ਪਰਵਾਸੀ ਭਾਰਤੀ ਦੇ ਟੈਸਟ ਪਾਜ਼ਟਿਵ ਹੋਣ ਦੇ ਨਾਲ ਦੂਜਾ ਐਕਟਿਵ ਕੇਸ ਸਾਹਮਣੇ ਆਇਆ।
              ਡੀ.ਸੀ ਗਿਰੀਸ਼ ਦਿਆਲਨ ਨੇ ਅੱੱਜ ਕਿਹਾ ਕਿ ਇਹ ਪ੍ਰਵਾਸੀ ਭਾਰਤੀ ਡੇਰਾ ਬੱਸੀ ਦਾ 32 ਸਾਲਾ ਵਿਅਕਤੀ ਹੈ ਅਤੇ 20 ਮਈ ਨੂੰ ਵਾਪਸ ਪਰਤਿਆ ਸੀ।ਇਹ ਦੂਜਾ ਕੇਸ, ਪਹਿਲੇ ਐਕਟਿਵ ਕੇਸ ਤੋਂ ਇਕ ਦਿਨ ਬਾਅਦ ਸਾਹਮਣੇ ਆਇਆ ਜੋ ਕਿ ਨਯਾਗਾਓਂ ਦੇ ਆਦਰਸ਼ ਨਗਰ ਦੀ ਇਕ 29 ਸਾਲਾ ਮਹਿਲਾ ਨਾਲ ਸਬੰਧਤ ਸੀ।
ਹੁਣ ਤੱਕ, ਕੁੱਲ ਮਾਮਲਿਆਂ ਦੀ ਗਿਣਤੀ 107 ਹੈ, ਜਿਨ੍ਹਾਂ ਵਿਚੋਂ 2 ਐਕਟਿਵ ਮਾਮਲੇ, 3 ਮੌਤਾਂ ਅਤੇ 102 ਮਰੀਜ਼ ਠੀਕ ਹੋ ਚੁੱਕੇ ਹਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …