ਐਕਟਿਵ ਮਾਮਲਿਆਂ ਦੀ ਗਿਣਤੀ 15 ਹੋਈ
ਐਸ.ਏ.ਐਸ ਨਗਰ (ਮੋਹਾਲੀ), 3 ਜੂਨ (ਪੰਜਾਬ ਪੋਸਟ ਬਿਊਰੋ) – ਜਿਲੇ ਵਿੱਚ ਦੋ ਦਿਨਾਂ ਦੇ ਬਾਅਦ ਤੋਂ ਬਾਅਦ ਪੰਜ਼ ਨਵੇਂ ਕੋਵਿਡ-19 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਡਿਪਟੀ ਕਮਿਸ਼਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਨਵੇਂ ਪਾਜ਼ੇਟਿਵ ਮਾਮਲਿਆਂ ਵਿੱਚ ਬਨੂੜ ਦੇ ਨੰਗਲ ਸਲੇਮਪੁਰ ਦਾ 40 ਸਾਲ ਵਿਅਕਤੀ ਅਤੇ 28 ਸਾਲਾ ਇੱਕ ਮਹਿਲਾ ਸ਼ਾਮਲ ਹੈ ਇਹ ਮਹਿਲਾ ਗਰਭਵਤੀ ਹੈ ਜੋ ਕਿ ਜਨਮ ਤੋਂ ਪਹਿਲਾਂ ਦੀ ਜਾਂਚ ਦੌਰਾਨ ਪਾਜ਼ੇਟਿਵ ਪਾਈ ਗਈ।
ਦੋ ਪਾਜੇਟਿਵ ਮਾਮਲੇ ਬਲਟਾਣਾ ਤੋਂ ਹਨ ਜਿਹਨਾਂ ਵਿਚ ਇੱਕ 50 ਸਾਲ ਦੀ ਮਹਿਲਾ ਅਤੇ ਉਸ ਦਾ 21 ਸਾਲਾਂ ਦਾ ਪੁਤਰ ਹੈ।ਇਕ ਹੋਰ ਮਾਮਲਾ ਜੋ ਅੱਜ ਸਾਹਮਣੇ ਆਇਆ ਹੈ ਉਹ ਹੈ ਸਿਹਤ ਕੇਂਦਰ ਢਕੋਲੀ ਵਿਖੇ ਕੰਮ ਕਰ ਰਿਹਾ ਚੌਥੇ ਵਰਗ ਦਾ ਇਕ ਕਰਮਚਾਰੀ ਹੈ।ਨਵੇਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਵਿੱਚ ਕੁੱਲ ਕੇਸ 116 ਹੋ ਗਏ ਹਨ, ਜਦੋਂ ਕਿ ਐਕਟਿਵ ਮਾਮਲਿਆਂ ਦੀ ਗਿਣਤੀ 15 ਹੋ ਗਈ ਹੈ।
ਇਸੇ ਦੌਰਾਨ ਵੱਡੇ ਪੱਧਰ ‘ਤੇ ਸੈਂਪਲ ਲੈਣਾ ਜਾਰੀ ਹੈ ਅਤੇ ਹੁਣ ਤੱਕ ਜਿਲ੍ਹੇ ਵਿੱਚ 6050 ਨਮੂਨੇ ਲਏ ਗਏ ਹਨ।