ਭੀਖੀ, 5 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨ ਵਾਸਤੇ ਮਨੁੱਖੀ ਸਰੀਰ ਦੀ ਅੰਦਰੂਨੀ ਸਮਰੱਥਾ ਮਜ਼ਬੂਤ ਕਰਨ ਲਈ ਆਯੂਸ਼ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹਮਿਓਪੈਥਿਕ ਵਿਭਾਗ ਵਲੋਂ ਕਸਬਾ ਭੀਖੀ ਵਿਖੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਮੱਤੀ ਵਾਲੇ ਅਤੇ ਹੋਰਾਂ ਨੂੰ ਇਮਉਨਟੀ ਬੂਸਟਰ ਦੀ ਵੰਡ ਕੀਤੀ ਗਈ।ਜਿਲ੍ਹਾ ਹਿਊਮੋਪੈਥਿਕ ਅਫਸਰ ਡਾ. ਸੁਰਿੰਦਰ ਕੌਰ ਸਿੰਧੂ ਨੇ ਕਿਹਾ ਕਿ ਕੋਰੋਨਾ ਦੇ ਟਾਕਰੇ ਲਈ ਖਣਿਜ਼ ਅਤੇ ਵਿਟਾਮਿਨ ਭਰਪੂਰ ਖੁਰਾਕ ਲੈਣ ਦੇ ਨਾਲ-ਨਾਲ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ, ਸਰੀਰਕ ਫਾਸਲਾ ਦੇ ਨਾਲ-ਨਾਲ ਹੱਥਾਂ ਨੂੰ ਦਿਨ ਵਿੱਚ ਕਈ ਵਾਰ ਸਾਬਣ ਨਾਲ ਸਾਫ ਕੀਤਾ ਜਾਵੇ ਅਤੇ ਘਰਾਂ ਦੀ ਸ਼ਫਾਈ ਖਾਸ ਕਰ ਪਾਖਾਨੇ ਦੀ ਸ਼ਫਾਈ ਦਾ ਉਚੇਚਾ ਧਿਆਨ ਰੱਖਿਆ ਜਾਵੇ।
ਇਸ ਮੌਕੇ ਐਸ.ਐਮ.ਓ ਆਯੂਸ਼ ਡਾ. ਗੁਰਤੇਜ ਸਿੰਘ ਤੋਂ ਇਲਾਵਾ ਜਗਤਾਰ ਸਿੰਘ ਸ਼ੁਸੀਲ ਕੁਮਾਰ, ਗੋਗੀ ਸ਼ੇਰੋਂ ਵਾਲੇ ਆਦਿ ਮੋਜੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …