Sunday, December 22, 2024

ਦਿੱਲੀ-ਅੰਮ੍ਰਿਤਸਰ-ਕਟੜਾ ‘ਐਕਸਪ੍ਰੈਸ ਵੇਅ ‘ਚ ਅੰਮ੍ਰਿਤਸਰ ਨੂੰ ਸ਼ਾਮਲ ਕਰਵਾਉਣ ‘ਤੇ ਔਜਲਾ ਦਾ ਸਨਮਾਨ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਿੱਲੀ-ਅੰਮ੍ਰਿਤਸਰ-ਕਟੜਾ ‘ਐਕਸਪ੍ਰੈਸ ਵੇਅ ‘ਚ ਅੰਮ੍ਰਿਤਸਰ ਨੂੰ ਮੁੜ ਜੋੜਨ ਲਈ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਕੀਤੀਆਂ ਕੋਸ਼ਿਸ਼ਾਂ ਲਈ ਅੱਜ ਇੰਡਸਟਰੀ ਡਿਵਲਪਮੈਂਟ ਬੋਰਡ ਦੇ ਸੀਨੀਅਰ ਵਾਇਸ ਚੇਅਰਮੈਨ ਪਰਮਜੀਤ ਬਤਰਾ ਵਲੋਂ ਔਜਲਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
                 ਆਪਣੇ ਘਰ ਵਿੱਚ ਕੀਤੇ ਸੰਖੇਪ ਸਮਾਗਮ ‘ਚ ਬੋਲਦੇ ਬਤਰਾ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਦੁਬਾਰਾ ਇਸ ਪ੍ਰੋਜੈਕਟ ਨਾਲ ਜੋੜਨ ਲਈ ਔਜਲਾ ਨੇ ਦਿਨ ਰਾਤ ਇੱਕ ਕੀਤਾ ਸੀ ਅਤੇ ਇਸ ਮਿਹਨਤ ਨੂੰ ਹੀ ਫਲ ਲੱਗਾ ਹੈ।ਉਨਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਆਧੁਨਿਕ ਲੋੜਾਂ ਨੂੰ ਮੱਦੇਨਜ਼ਰ ਇਹ ਐਕਸਪ੍ਰੈਸ ਵੇਅ ਪੰਜਾਬ ਤੇ ਖਾਸਕਰ ਅੰਮ੍ਰਿਤਸਰ ਦੀ ਖੁਸ਼ਹਾਲੀ ਦੇ ਰਸਤੇ ਖੋਲੇਗਾ।ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਜੁਗਲ ਕਿਸ਼ੋਰ ਸ਼ਰਮਾ, ਚੇਅਰਮੈਨ ਦਿਨੇਸ਼ ਬੱਸੀ, ਰਾਜਕੰਵਲਪ੍ਰੀਤ ਲੱਕੀ, ਚਰਨਜੀਤ ਬਤਰਾ, ਤ੍ਰਿਲੋਕ ਸਿੰਘ ਗਿੱਲ, ਕੌਂਸਲਰ ਸੋਨੂੰ, ਲਾਡੋ ਪਹਿਲਵਾਨ, ਕਨਿਸ਼ ਬਤਰਾ, ਤਲਵਿੰਦਰ ਬਤਰਾ, ਗੌਰਵ ਬਤਰਾ, ਅਸ਼ੋਕ ਸਾਈਂ, ਅਸ਼ੋਕ ਭਗਤ ਵੀ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …