ਪਿੰਡ ਦੇ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਮਹੀਨਾਞਾਰ ਪੈਨਸ਼ਨ ਦੇਣ ਦਾ ਐਲਾਨ
ਲੋਂਗੋਵਾਲ, 10 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਚੱਠਾ ਨੱਨਹੇੜਾ ਮੰਦਰ ਦੇ ਮੁੱਖ ਪੁਜਾਰੀ ਗੁਰਦੀਪ ਸ਼ਰਮਾ ਨੇ ਇਕ ਨਵੇਕਲੀ ਪਹਿਲ ਕਰਦਿਆਂ ਪਿੰਡ ਦੇ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਹੀਨਾਵਾਰ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ।ਉਨਾਂ ਪੱਤਰਕਾਰਾਂ ਨੂੰ ਦਸਿਆ ਕਿ ਅੱਜ ਦੇ ਮਹਿਗਾਈ ਦੇ ਯੁੱਗ ਵਿਚ ਗਰੀਬ ਲੋਕਾਂ ਨੂੰ ਗੁਜਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ।ਰਹਿੰਦੀ ਖੁਹੰਦੀ ਕਸਰ ਲਾਕਡਾਉਨ ਨੇਂ ਕੱਢ ਦਿੱਤੀ ਹੈ। ਲੋਕਾਂ ਦੇ ਕੰਮਕਾਰ ਬੰਦ ਹੋ ਗਏ ਹਨ।ਪਿੰਡਾਂ ਦੇ ਬਜ਼ੁਰਗਾਂ ਦੀ ਹਾਲਤ ਬਹੁਤ ਹੀ ਤਰਸ ਯੋਗ ਹੋ ਗਈ ਹੈ।
ਇਸ ਸਭ ਨੂੰ ਦੇਖਦੇ ਹੋਏ ਮੰਦਰ ਵਿੱਚ ਆਉਂਦੇ ਸ਼ਰਧਾਲੂਆਂ ਨਾਲ ਰਾਇ ਮਸ਼ਵਰਾ ਕਰਕੇ ਇਹ ਫੈਸਲਾ ਕੀਤਾ ਹੈ ਕਿ ਆਪਣੇ ਪਿੰਡ ਦੇ ਗਰੀਬ ਬਜ਼ੁਰਗਾਂ ਤੇ ਬੇਸਹਾਰੇ ਪਰਿਞਾਰਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਤੋਰ ‘ਤੇ ਮਾਲੀ ਮਦਦ ਕੀਤੀ ਜਾਵੇ।ਜਿਸ ਨਾਲ ਉਹਨਾਂ ਨੂੰ ਕੁੱਝ ਰਾਹਤ ਮਿਲੇਗੀ।
ਜਿਕਰਯੋਗ ਹੈ ਕਿ ਗੁਰਦੀਪ ਸ਼ਰਮਾ ਪਿੰਡ ਵਿੱਚ ਮੰਦਰ ਦਾ ਨਿਰਮਾਣ ਵੀ ਕਰਵਾ ਰਹੇ ਹਨ।ਸੁਨਾਮ ਤੋਂ ਸੁੱਖੀ ਜਿੰਮ. ਸੁੱਲਰ ਘਰਾਟ ਤੋਂ ਸੰਜੀਵ ਕੁਮਾਰ ਬਾਂਸਲ, ਸੰਗਰੂਰ ਤੋਂ ਅਮਨ ਚੋਪੜਾ, ਖਨਾਲ ਕਲਾਂ ਤੋਂ ਕੁਲਵਿੰਦਰ ਨਾੜੁ, ਸ਼ਤੀਸ਼ ਕੁਮਾਰ ਬਾਂਸਲ ਅਤੇ ਡਾ.ਜੁਗਰਾਜ ਸਿੰਘ ਨੇ ਸ਼ਰਮਾ ਦੇ ਇਸ ਉਪਰਾਲੇ ਦੀ ਸਲਾਘਾਂ ਕੀਤੀ ਹੈ।