ਲੌਂਗੋਵਾਲ, 12 ਜੂਨ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਸੰਗਰੂਰ ਡਾ: ਸੰਦੀਪ ਗਰਗ, ਡੀ.ਐਸ.ਪੀ (ਟ੍ਰੈਫਿਕ) ਇੰਦੂਬਾਲਾ
ਅਤੇ ਜਿ਼ਲ੍ਹਾ ਟਰੈਫਿਕ ਇੰਚਾਰਜ਼ ਤੇਜਿੰਦਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਟ੍ਰੈਫਿਕ ਇੰਚਾਰਜ ਸਬ-ਇੰਸਪੈਕਟਰ ਕੇਸਰ ਸਿੰਘ ਬੁਗਰਾਂ ਨੇ ਅੱਜ ਥਾਣਾ ਅਮਰਗੜ੍ਹ ਦੇ ਬਾਹਰ ਸਪੈਸ਼ਲ ਨਾਕਾਬੰਦੀ ਕਰਕੇ ਬਿਨਾ ਮਾਸਕ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੇ ਤਕਰੀਬਨ 20 ਚਲਾਨ ਕੱਟ ਕੇ ਮੌਕੇ ‘ਤੇ ਹੀ ਜ਼ੁਰਮਾਨੇ ਵਸੂਲੇ।ਸਬ ਇੰਸਪੈਕਟਰ ਬੁਗਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।ਇਸ ਮੌਕੇ ਥਾਣਾ ਅਮਰਗੜ੍ਹ ਦੀ ਪੁਲਿਸ ਮਨਜੋਤ ਸਿੰਘ ਐਸ.ਆਈ, ਰਾਜ ਕੁਮਾਰ, ਜਰਨੈਲ ਸਿੰਘ, ਸਾਦਕ ਅਲੀ ਆਦਿ ਹਾਜ਼ਰ ਸਨ।