ਲੌਂਗੋਵਾਲ, 11 ਜੂਨ (ਜਗਸੀਰ ਸਿੰਘ ) – ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਸੰਗਰੂਰ 2 ਦੇ ਐਸ.ਸੀ ਮੋਰਚੇ ਦੇ ਨਵਨਿਯੁੱਕਤ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛਾਜਲੀ
ਦਾ ਪਹਿਲੀ ਵਾਰ ਮੰਡਲ ਲੌਂਗੋਵਾਲ ਵਿਖੇ ਪਹੁੰਚਣ ‘ਤੇ ਭਾਰਤੀ ਜਨਤਾ ਪਾਰਟੀ ਜਿਲ੍ਹਾ ਸੰਗਰੂਰ-2 ਦੇ ਮੀਤ ਪ੍ਰਧਾਨ ਸ਼ਿਸ਼ਨਪਾਲ ਗਰਗ ਅਤੇ ਮੰਡਲ ਲੌਂਗੋਵਾਲ ਦੇ ਪ੍ਰਧਾਨ ਰਤਨ ਕੁਮਾਰ ਮੰਗੂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਜਗਸੀਰ ਸਿੰਘ ਛਾਜਲੀ ਨੇ ਕਿਹਾ ਕਿ ਉਹ ਮੰਡਲ ਲੌਂਗੋਵਾਲ ਦੇ ਸਮੂਹ ਅਹੁਦੇਦਾਰਾਂ ਦਾ ਅਤਿ ਧੰਨਵਾਦੀ ਹਨ, ਜਿਨ੍ਹਾਂ ਨੇ ਮੈਨੂੰ ਇਹ ਇਹ ਮਾਣ ਸਨਮਾਨ ਦਿੱਤਾ।
ਇਸ ਮੌਕੇ ਸਾਬਕਾ ਜਿਲ੍ਹਾ ਐਸ.ਸੀ ਮੋਰਚਾ ਪ੍ਰਧਾਨ ਗੁਰਸੇਵਕ ਸਿੰਘ ਕਮਾਲਪੁਰ, ਭਾਜਪਾ ਮੰਡਲ ਲੌਂਗੋਵਾਲ ਦੇ ਆਗੂ ਤਰਸੇਮ ਗੁਪਤਾ, ਰਾਜ ਕੁਮਾਰ, ਗੋਰਾ ਲਾਲ, ਸੁਮਿਤ ਮੰਗਲਾ, ਕੇਵਲ ਸ਼ਰਮਾ ਆਦਿ ਹਾਜ਼ਰ ਸਨ।