Monday, April 27, 2026

ਡਿਪਟੀ ਕਮਿਸ਼ਨਰ ਖਹਿਰਾ ਨੇ ਕੀਤਾ ਹੜ ਪ੍ਰਭਾਵਿਤ ਖੇਤਰਾਂ ਦਾ ਦੋਰਾ

ਪਠਾਨਕੋਟ, 18 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ‘ਚ ਸੰਭਾਵੀ ਹੜ੍ਹਾਂ ਦੀ ਰੋਕਥਾਮ ਅਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੰੁਚਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਅਤੇ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਲੈਣ ਲਈ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਵਿਸ਼ੇਸ ਦੋਰਾ ਕੀਤਾ ਗਿਆ।ਸਭ ਤੋਂ ਪਹਿਲਾਂ ਉਨ੍ਹਾਂ ਵੱਲੋਂ ਚੱਕੀ ਦਰਿਆ ਨਜਦੀਕ ਉਦਾਸੀਨ ਆਸਰਮ ਸੈਲੀ ਕੁਲੀਆਂ, ਪਿੰਡ ਧੀਰਾ, ਡੇਅਰੀਵਾਲ, ਬਮਿਆਲ ਖੇਤਰ ਵਿੱਚ ਉੱਜ ਦਰਿਆ ਦੇ ਨਜਦੀਕ ਦਾ ਖੇਤਰ ਅਤੇ ਪਹਾੜੀਪੁਰ ਨਜਦੀਕ ਖੇਤਰਾਂ ਦਾ ਦੋਰਾ ਕੀਤਾ। ਉਨ੍ਹਾਂ ਨਾਲ ਅਰਵਿੰਦ ਪ੍ਰਕਾਸ ਵਰਮਾ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਜਗਦੀਸ ਰਾਜ ਐਕਸੀਅਨ ਡਰੇਨਜ, ਐਸ.ਡੀ.ਓ ਡਰੇਨਜ ਅੰਕੁਸ, ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਬਮਿਆਲ, ਸਤੀਸ਼ ਕੁਮਾਰ ਨਾਇਬ ਤਹਿਸੀਲਦਾਰ ਪਠਾਨਕੋਟ, ਅੰਗਦ ਸਿੰਘ ਜਿਲ੍ਹਾ ਮਾਲ ਲੇਖਾਕਾਰ, ਸਬੰਧਤ ਖੇਤਰਾਂ ਦੇ ਬੀ.ਡੀ.ਪੀ.ਓ ਅਤੇ ਵੱਖ ਵੱਖ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
                 ਪਿੰਡ ਧੀਰਾ ਅਤੇ ਡੇਅਰੀਵਾਲ ਨਜਦੀਕ ਮੋਕਾ ਦੇਖਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪਾਣੀ ਦੀ ਖੋਰ ਕਾਰਨ ਜਮੀਨ ਦਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਸ ਸਥਾਨ ‘ਤੇ ਪਾਣੀ ਦਾ ਬਹਾਓ ਘੱਟ ਹੈ ਉਸ ਸਾਇਡ ਨੂੰ ਜੇ.ਸੀ.ਬੀ ਦੀ ਸਹਾਇਤਾ ਨਾਲ ਡੂੰਘਾ ਕੀਤਾ ਜਾਵੇ ਤਾਂ ਜੋ ਦੂਸਰੇ ਪਾਸੇ ਜੋ ਜਮੀਨ ਰੁੜ ਜਾਣ ਦੀ ਸੰਭਾਵਨਾ ਹੈ ਉਸ ਨੂੰ ਘਟਾਇਆ ਜਾ ਸਕੇ।
                    ਇਸ ਤੋਂ ਬਾਅਦ ਉਨ੍ਹਾਂ ਵੱਲੋਂ ਉਜ ਦਰਿਆ ਅਤੇ ਪਹਾੜੀਪੁਰ ਨਜਦੀਕ ਮੋਕਾ ਦੇਖਿਆ ਗਿਆ। ਜਿਕਰਯੋਗ ਹੈ ਕਿ ਪਿੰਡ ਪਹਾੜੀਪੁਰ ਨਜਦੀਕ ਜੰਮੂ ਕਸਮੀਰ ਤੋਂ ਆਉਂਣ ਵਾਲੇ ਪਾਣੀ ਕਾਰਨ ਜਮੀਨ ਖੁਰ ਰਹੀ ਹੈ ਜਿਸ ਨਾਲ ਜਨ ਜੀਵਨ ਪ੍ਰਭਾਵਿਤ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਹੜ ਪ੍ਰਭਾਵਿਤ ਖੇਤਰਾਂ ਵਿੱਚ ਚਿਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਲੋਕ ਬਰਸਾਤ ਦੇ ਦਿਨ੍ਹਾਂ ਵਿੱਚ ਉਸ ਖੇਤਰ ਵਿੱਚ ਨਾ ਜਾਣ ਅਤੇ ਬੋਰਡਾਂ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕੰਟਰੋਲ ਰੂਮ ਦਾ ਨੰਬਰ ਵੀ ਡਿਸਪਲੇ ਕੀਤਾ ਜਾਵੇ ਤਾਂ ਜੋ ਕਿਸੇ ਮੁਸੀਬਤ ਦੇ ਸਮੇ ਲੋਕ ਸਬੰਧਤ ਨੰਬਰਾਂ ਤੇ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਣ।
                     ਉਨ੍ਹਾਂ ਕਿਹਾ ਕਿ ਦਰਿਆਵਾਂ ਅੰਦਰ ਪਾਣੀ ਛੱਡਣ ਤੋਂ ਪਹਿਲਾਂ ਨਜ਼ਦੀਕ ਲੱਗਦੇ ਖੇਤਰਾਂ ਵਿੱਚ ਮੁਨਾਦੀ ਕਰਵਾ ਕੇ ਸੂਚਿਤ ਕੀਤਾ ਜਾਵੇ ਤਾਂ ਜੋ ਗੁਜਰ ਸਮੁਦਾਏ ਦੇ ਲੋਕ ਜੋ ਬਰਸਾਤੀ ਪਾਣੀ ਦੇ ਪ੍ਰਭਾਵਿਤ ਖੇਤਰਾਂ ਵਿੱਚ ਬੈਠੇ ਹੋਏ ਹਨ, ਉਨ੍ਹਾਂ ਨੂੰ ਸਮੇਂ ਰਹਿੰਦਿਆਂ ਉਠਾ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾ ਸਕੇ।

Check Also

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗਲੋਬਲ ਪੱਧਰ ‘ਤੇ ਨਵੀਆਂ ਉਚਾਈਆਂ ਛੂਹੀਆਂ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …