Wednesday, August 12, 2026

ਵਿਧਾਇਕ ਨੇ ਪੇਂਡੂ ਖੇਤਰਾਂ ਵਿੱਚ ਕੀਤੀ 27.59 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਪਠਾਨਕੋਟ, 25 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ‘ਤੇ

ਕਰਵਾਇਆ ਜਾ ਰਿਹਾ ਹੈ।ਅਮਿਤ ਵਿਜ ਵਿਧਾਇਕ ਹਲਕਾ ਪਠਾਨਕੋਟ ਵਲੋਂ ਹਲਕੇ ਦੇ ਅੱਠ ਪਿੰਡਾਂ ਵਿੱਚ ਲਗਭਗ 27.59 ਲੱਖ ਰੁਪਏ ਦੇ ਫੰਡ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਪੇਂਡੂ ਖੇਤਰ ਵਿੱਚ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ 6 ਪਿੰਡਾਂ ਵਿੱਚ 18.59 ਲੱਖ ਰੁਪਏ ਖਰਚ ਕਰਕੇ ਗਲੀਆਂਵਨਾਲੀਆਂ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ 9 ਲੱਖ ਰੁਪਏ ਖਰਚ ਕਰਕੇ ਦੋ ਪਿੰਡਾਂ ਅੰਦਰ ਛੱਪੜਾਂ ਦੀ ਰੈਨੋਵੇਸ਼ਨ ਕਰਵਾਈ ਜਾਵੇਗੀ।
              ਵਿਧਾਇਕ ਹਲਕਾ ਵਿੱਜ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਲਕੇ ਦੇ 8 ਪਿੰਡਾਂ ਦਾ ਦੌਰਾ ਕਰਕੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ।ਪਿੰਡ ਨੰਗਲ ਵਿੱਚ 6.34 ਲੱਖ ਰੁਪਏ, ਤਲਵਾੜਾ ਗੁੱਜਰਾਂ ਵਿਖੇ 3.05 ਲੱਖ ਰੁਪਏ, ਕੌਂਤਰਪੁਰ ਵਿਖੇ 2.5 ਲੱਖ ਰੁਪਏ, ਗੰਦਰਾਂ ਵਿਖੇ 3 ਲੱਖ ਰੁਪਏ, ਚੱਕ ਭਰਿਆਲਾਂ ਵਿਖੇ 1.20 ਲੱਖ ਰੁਪਏ ਅਤੇ ਚੱਕ ਨਰਾਨਿਆਂ ਵਿਖੇ 2.5 ਲੱਖ ਰੁਪਏ ਖਰਚ ਕਰਕੇ ਗਲੀਆਂ ਨਾਲੀਆਂ ਤੇ ਅੰਡਰ ਗਰਾਊਂਡ ਪਾਈਪ ਲਾਈਨਿੰਗ ਦੇ ਕੰਮ ਸ਼ੁਰੂ ਕਰਵਾਏ ਗਏ ਹਨ।ਪਿੰਡ ਅੰਦੋਈ ਵਿਖੇ 5 ਲੱਖ ਰੁਪਏ ਅਤੇ ਪਿੰਡ ਚੱ ਮਨਹਾਸਾਂ ਵਿਖੇ 4 ਲੱਖ ਰੁਪਏ ਪਿੰਡ ਦੇ ਛੱਪੜਾਂ ਦੀ ਰੈਨੋਵੇਸ਼ਨ ‘ਤੇ ਖਰਚ ਕੀਤੇ ਜਾ ਰਹੇ ਹਨ।
                   ਇਸ ਮੌਕੇ ਬਲਵਿੰਦਰ ਸਿੰਘ ਸਰਪੰਚ ਨੰਗਲ, ਧੰਨਾ ਰਾਮ ਸਰਪੰਚ ਤਲਵਾੜਾਂ ਗੁੱਜਰਾਂ, ਸੁਰਜ ਸਰਪੰਚ ਕੋਂਤਰਪੁਰ, ਕਿਸ਼ੋਰ ਸਰਪੰਚ ਗੰਦਰਾਂ, ਸੁਰਿੰਦਰ ਸਰਪੰਚ ਅੰਦੋਈ, ਮੋਹਨ ਲਾਲ ਮੋਹਨੀ ਸਰਪੰਚ ਚੱਕ ਨਰਾਨਿਆਂ, ਰਵਿੰਦਰ ਸਰਪੰਚ ਚੱਕ ਮਨਹਾਸਾਂ, ਮੁਨਿਸ਼ ਚੱਕ ਭਰਿਆਲ, ਦੇਸਰਾਜ, ਵਿੱਕੀ, ਸ਼ੁਸ਼ੀਲ, ਟਿੰਕੂ, ਜਸਬੀਰ, ਨਰਿੰਦਰ ਸ਼ਰਮਾ ਕਾਲਾ ਆਦਿ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …