Wednesday, November 13, 2024

ਲੌਂਗੋਵਾਲ ਕਸਬੇ ਦੀਆਂ ਸਾਰੀਆਂ ਲੈਬੋਰੇਟਰੀਆਂ ਰਹੀਆਂ ਮੁਕੰਮਲ ਬੰਦ

ਲ਼ੌਂਗੋਵਾਲ, 25 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜੁਆਇੰਟ ਅਲਾਇਡ ਇੰਡੀਪੈਡੈਂਟ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਪੰਜਾਬ (ਜੈ ਮਲਾਪ) ਦੀ ਸੂਬਾ ਕਮੇਟੀ ਵਲੋਂ ਦਿੱਤੇ ਪੰਜਾਬ ਬੰਦ ਦੇ ਸੱੱੱਦੇ ਤਹਿਤ ਅੱਜ ਲੌਂਗੋਵਾਲ ਕਸਬੇ ਦੀਆਂ ਸਾਰੀਆਂ ਲੈਬੋਰੇਟਰੀਆਂ ਬੰਦ ਰਹੀਆਂ।
                    ਜੈ ਮਿਲਾਪ ਬਲਾਕ ਲੌਂਗੋਵਾਲ ਚੀਮਾ ਦੇ ਪ੍ਰਧਾਨ ਜਗਤਾਰ ਸਿੰਘ ਨਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਕਲੀਨੀਕਲ ਇੰਸਟੈਬਲਿਸ਼ਮੈਂਟ ਐਕਟ ਲਾਗੂ ਕਰਨ ਜਾ ਰਹੀ ਹੈ।ਜਿਸ ਨੂੰ ਸਰਕਾਰ ਨੇ ਬੰਦ ਕਮਰਿਆਂ ਵਿੱਚ ਬਹਿ ਕੇ ਤਿਆਰ ਕੀਤਾ ਹੈ।ਸਰਕਾਰ ਸੀ.ਈ.ਐਕਟ ਵਿੱਚ ਪ੍ਰਾਈਵੇਟ ਲੈਬੋਰੇਟਰੀਆਂ ਦੇ ਵਿਰੁੱਧ ਰੂਲ ਪਾਸ ਕਰਕੇ 50 ਹਜ਼ਾਰ ਵਿਅਕਤੀਆਂ ਨੂੰ ਸਿੱਧਾ ਅਤੇ 2.5 ਲੱਖ ਨੂੰ ਅਸਿੱਧੇ ਤੌਰ ‘ਤੇ ਬੇਰੁਜ਼ਗਾਰ ਕਰ ਰਹੀ ਹੈ।ਇਸ ਐਕਟ ਤਹਿਤ ਲੈਬੋਰੇਟਰੀ ਚਲਾਉਣ ਲਈ ਘੱਟੋ ਘੱਟ ਤਿੰਨ ਕਮਰੇ ਅਤੇ 3 ਐਮ.ਐਸ.ਸੀ ਟੈਕਨੀਸ਼ਨਾਂ ਦੀ ਮੰਗ ਕਰ ਰਹੀ ਜੋ ਕਿ ਸਾਡੇ ਬਹੁਤ ਵੱਡਾ ਵਿਤਕਰਾ ਕਰ ਰਹੀ ਹੈ।ਜਦੋਂਕਿ ਪਿਛਲੇ ਲੰਮੇ ਸਮੇਂ ਤੋਂ ਚਲਦੇ ਸਰਕਾਰ ਦੇ ਹਸਪਤਾਲਾਂ ਵਿੱਚ ਇੱਕ ਕਮਰੇ ਵਿੱਚ ਸਿਰਫ਼ ਇੱਕ ਡਿਪਲੋਮੇ ਵਾਲੇ ਟੈਕਨੀਸ਼ਨ ਨਾਲ ਹੀ ਲੈਬੋਰੇਟਰੀ ਚਲਾਉਂਦੇ ਹਨ।ਸਰਕਾਰ ਇਹ ਐਕਟ ਪਾਸ ਕਰਕੇ 15 ਤੋਂ 30 ਹਜ਼ਾਰ ਕਮਾਉਣ ਵਾਲੀਆਂ ਛੋਟੀਆਂ ਲੈਬੋਰੇਟਰੀਆਂ ਜੋ ਛੋਟੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਤੱਕ ਲੋਕਾਂ ਨੂੰ ਸਸਤੇ ਰੇਟ ਤੇ ਸੇਵਾਵਾਂ ਦਿੰਦੇ ਹਨ ਨੂੰ ਖਤਮ ਕਰਨ ਜਾ ਰਹੀ ਹੈ।ਇਸ ਨਾਲ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ (ਲੈਬੋਰੇਟਰੀਆਂ) ਨੂੰ ਵੱਡੀ ਤਾਕਤ ਦੇ ਰਹੀ ਹੈ ਤਾਂ ਜੋ ਉਹ ਆਪਣੀ ਮਨਮਰਜ਼ੀ ਦੇ ਰੇਟ ਵਧਾ ਕੇ ਲੋਕਾਂ ਨੂੰ ਲੁੱਟ ਸਕਣ।ਇਸੇ ਲਈ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਲੌਂਗੋਵਾਲ ਕਸਬੇ ਦੀਆਂ ਸਮੂਹ ਲੈਬੋਰੇਟਰੀਆਂ ਨੂੰ ਮੁਕੰਮਲ ਬੰਦ ਕਰਕੇ ਸੀ.ਈ.ਐਕਟ ਦਾ ਵਿਰੋਧ ਕਰ ਕੀਤਾ ਗਿਆ ਹੈ।

Check Also

ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ …