19 ਅਕਤੂਬਰ ਤੋਂ 2 ਨਵੰਬਰ ਤੱਕ ਬੂਥ ਲੈਵਲ ਅਫਸਰ ਆਮ ਜਨਤਾ ਪਾਸੋਂ ਲੈਣਗੇ ਪੋਲਿੰਗ ਸਟੇਸ਼ਨ ਤੇ ਵੋਟਰ ਸੂਚੀਆਂ ਸਬੰਧੀ ਦਾਅਵੇ ਤੇ ਇਤਰਾਜ
ਫਾਜਿਲਕਾ, 15 ਅਕਤੂਬਰ (ਵਿਨੀਤ ਅਰੋੜਾ) – ਜਿਲ੍ਹਾ ਫਾਜਿਲਕਾ ਵਿੱਚ ਪੈਂਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਹੋ ਚੁੱਕੀ ਹੈ ਅਤੇ ਇਹ ਵੋਟਰ ਸੂਚੀਆਂ ਜਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫਸਰਾਂ ਅਤੇ ਬੂਥ ਲੈਵਲ ਅਫਸਰਾਂ ਪਾਸ ਆਮ ਜਨਤਾ ਦੇ ਵੇਖਣ ਲਈ ਉਪਲੱਬਧ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ: ਮਨਜੀਤ ਸਿੰਘ ਬਰਾੜ ਆਈ.ਏ.ਐਸ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਦਾਅਵੇ ਅਤੇ ਇਤਰਾਜ ਦਾਇਰ ਕਰਨ ਦਾ ਸਮਾਂ ਮਿਤੀ 15.10.2014 ਤੋਂ ਮਿਤੀ 10.11.2014 ਨਿਰਧਾਰਿਤ ਕੀਤਾ ਗਿਆ ਹੈ । ਇਸ ਤੋਂ ਇਲਾਵਾ ਮਿਤੀ 19.10.2014 ਅਤੇ ਮਿਤੀ 02.11.2014 ਵਿਸੇਸ਼ ਮੁਹਿੰਮ ਦਿਨ ਨਿਸ਼ਚਿਤ ਕੀਤੇ ਗਏ ਹਨ । ਇਨ੍ਹਾਂ ਮਿਤੀਆਂ ਭਾਵ ਮਿਤੀ 19.10.2014 ਅਤੇ ਮਿਤੀ 02.11.2014 ਨੂੰ ਬੂਥ ਲੈਵਲ ਅਫਸਰ ਆਪਣੇ ਪੋਲਿੰਗ ਸਟੇਸ਼ਨ ਤੇ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ ਆਮ ਜਨਤਾ ਪਾਸੋਂ ਲੈਣ ਲਈ ਬੈਠਣਗੇ।
ਜਿਲ੍ਹਾ ਚੋਣ ਅਫਸਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਫਾਜ਼ਿਲਕਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ 79-ਜਲਾਲਾਬਾਦ, 80-ਫਾਜਿਲਕਾ, 81-ਅਬੋਹਰ ਅਤੇ 82-ਬਲੂੱਆਣਾ ਦੀ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਅੱਜ ਮਿਤੀ:15-10-2014 ਨੂੰ ਕਰਵਾ ਦਿੱਤੀ ਗਈ ਹੈ,ਮਿਤੀ: 15-10-2014 ਤੋਂ ਮਿਤੀ 10-11-2014 ਤੱਕ ਦਾਅਵੇ/ਇਤਰਾਜ ਵਿਧਾਨ ਸਭਾ ਚੋਣ ਹਲਕਾ 79-ਜਲਾਲਾਬਾਦ ਦੇ ਉਪਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਜਲਾਲਾਬਾਦ ਅਤੇ ਤਹਿਸੀਲਦਾਰ,ਜਲਾਲਾਬਾਦ-ਕਮ-ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਜਲਾਲਾਬਾਦ, ਵਿਧਾਨ ਸਭਾ ਚੋਣ ਹਲਕਾ, 80-ਫਾਜਿਲਕਾ ਦੇ ਉਪਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਫਾਜਿਲਕਾ ਅਤੇ ਤਹਿਸੀਲਦਾਰ,ਫਾਜਿਲਕਾ-ਕਮ-ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ,ਫਾਜਿਲਕਾ, ਵਿਧਾਨ ਸਭਾ ਚੋਣ ਹਲਕਾ, 81-ਅਬੋਹਰ ਦੇ ਉਪਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ,ਅਬੋਹਰ ਅਤੇ ਬੀ.ਡੀ.ਪੀ.ਓ., ਖੂਈਆਂ ਸਰਵਰ-ਕਮ-ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਅਬੋਹਰ ਅਤੇ ਵਿਧਾਨ ਸਭਾ ਚੋਣ ਹਲਕਾ, 82-ਬਲੂੱਆਣਾ ਦੇ ਡੀ.ਡੀ.ਪੀ.ਓ.-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਬਲੂੱਆਣਾ ਅਤੇ ਤਹਿਸੀਲਦਾਰ,ਅਬੋਹਰ-ਕਮ-ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਬਲੂੱਆਣਾ ਦੇ ਦਫ਼ਤਰਾਂ ਅਤੇ ਜਿਲ੍ਹੇ ਵਿੱਚ ਨਿਯੁਕਤ ਕੀਤੇ ਹਰੇਕ ਬੂਥ ਦੇ ਬੂਥ ਲੈਵਲ ਅਫਸਰ ਅਤੇ ਇਸ ਤੋਂ ਇਲਾਵਾ ਜਿਲ੍ਹਾ ਚੋਣ ਦਫ਼ਤਰ ਵਿੱਖੇ ਵੀ ਦਿੱਤੇ ਜਾ ਸਕਦੇ ਹਨ । ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦੀ ਉਮਰ 01-01-2015 ਨੂੰ 18 ਸਾਲ ਜਾਂ 18 ਸਾਲ ਤੋਂ ਉਪਰ ਹੈ ਉਹ ਵੋਟ ਬਨਾਉਣ ਲਈ ਫਾਰਮ ਨੰ: 6 ਵਿਚ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ, ਜੇਕਰ ਕਿਸੇ ਦੀ ਵੋਟ ਸਬੰਧੀ ਕਿਸੇ ਨੂੰ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਫਾਰਮ ਨੰ:7 ਵਿਚ ਪੇਸ਼ ਕਰ ਸਕਦਾ ਹੈ ਅਤੇ ਆਪਣੀ ਵੋਟ ਦਰੁੱਸਤ ਕਰਵਾਉਣ ਲਈ ਫਾਰਮ ਨੰ: 8 ਭਰ ਕੇ ਦੇ ਸਕਦਾ ਹੈ।