ਫਾਜਿਲਕਾ, 15 ਅਕਤੂਬਰ (ਵਿਨੀਤ ਅਰੋੜਾ) – ਦੇਖਿਆ ਜਾਂਦਾ ਹੈ ਕਿ ਜਦ ਵੀ ਸੱਪਾਂ ਬਾਰੇ ਜ਼ਿਕਰ ਹੁੰਦਾ ਹੈ ਤਾਂ ਲੋਕਾਂ ਵਿੱਚ ਖੋਫ ਜਿਹਾ ਪੈਦਾ ਹੋ ਜਾਂਦਾ ਹੈ, ਪ੍ਰੰਤੂ ਕੁਝ ਵਿਅਕਤੀ ਅਜਿਹੇ ਵੀ ਹਨ, ਜੋ ਇਨ੍ਹਾਂ ਤੋਂ ਬਿਲਕੁਲ ਖੋਫ ਨਹੀ ਖਾਂਦੇ ਤੇ ਉਨ੍ਹਾਂ ਨਾਲ ਦੋਸਤਾਨਾ ਵਿਵਹਾਰ ਕਰਕੇ ਲੋਕਾਂ ਦੀਆਂ ਜਿੰਦਗੀਆਂ ਵੀ ਬਚਾਉਣ ਵਿੱਚ ਸਹਾਇਤਾ ਕਰਦੇ ਹਨ, ਅਜਿਹਾ ਹੀ ਇੱਕ ਸ਼ਖਸ਼ ਜੋ ਪਿੰਡ ਲਾਧੂਕਾ ਵਿੱਚ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਜਿਸ ਦਾ ਨਾਂ ਕੁੰਦਨ ਲਾਲ ਹੈ, ਨੇ ਕਿਹਾ ਹੈ ਕਿ ਸੱਪਾਂ ਨੂੰ ਪਕੜਨਾ ਇੱਕ ਕਲਾ ਹੈ ਪਰ ਸੱਪ ਦਾ ਖੌਫ ਜਿਆਦਾ ਹੋਣ ਕਰਕੇ ਲੋਕ ਇੰਨਾਂ ਦੇ ਨੇੜੇ ਜਾਣ ਤੋਂ ਡਰਦੇ ਹਨ, ਪਰ ਬੜੇ ਹੌਸਲੇ ਤੇ ਤਜਰਬੇ ਦੀ ਗੱਲ ਹੈ ਜਿੱਥੇ ਲੋਕ ਸੱਪ ਦਾ ਨਾਂਅ ਸੁਣ ਕੇ ਡਰ ਜਾਂਦੇ ਹਨ ਉੱੇਥੇ ਕੁੰਦਨ ਲਾਲ ਬੜੀ ਨਿਡਰਤਾ ਤੇ ਕਲਾ ਦੇ ਨਾਲ ਖਤਰਨਾਕ ਫਨੀਅਰ ਸੱਪ ਬੜੇ ਅਸਾਨੀ ਦੇ ਨਾਲ ਕਾਬੂ ਕਰ ਲੈਂਦਾ ਹੈ ਕੁੰਦਨ ਲਾਲ ਪਿਛਲੇ ਕਈ ਸਾਲਾਂ ਤੋ ਇਸ ਸਰਹੱਦੀ ਖੇਤਰ ਦੇ ਪਿੰਡਾਂ ਤੇ ਕਸਬਿਆਂ ਦੇ ਰਿਹਾਇਸ਼ੀ ਤੇ ਵਪਾਰਕ ਸਥਾਨਾਂ ਤੋ ਸੱਪਾਂ ਨੂੰ ਪਕੜ ਕੇ ਜੰਗਲਾਂ ਤੇ ਸੇਮ ਨਾਲਿਆਂ ਦੇ ਕਿਨਾਰਿਆਂ ਦੇ ਨਜਦੀਕ ਛੱਡ ਦਿੰਦਾ ਹੈ। ਕੁੰਦਨ ਲਾਲ ਦੇ ਅਨੁਸਾਰ ਸੱਪਾਂ ਦੀਆ ਚਾਰ ਕਿਸਮਾਂ ਵਧੇਰੇ ਖਤਰਨਾਕ ਹੁੰਦੀਆਂ ਹਨ ਜਿੰਨਾਂ ਦੇ ਡੰਗਣ ਨਾਲ ਮਨੁੱਖ ਦੀ ਤੁਰੰਤ ਮੋਤ ਹੋ ਜਾਂਦੀ ਹੈ। ਉਸ ਨੇ ਦੱਸਿਆ ਕਿ ਸੱਪ ਪਹਿਲਾਂ ਕਦੀ ਵੀ ਇਨਸਾਨ ਨੂੰ ਨੁਕਸਾਨ ਨਹੀ ਪਹੁੰਚਾਉਂਦਾ, ਉਹ ਉਸ ਸਮੇਂ ਮਨੁੱਖ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਦ ਉਸ ਉਪਰ ਕਿਸੇ ਦਾ ਪੈਰ ਆ ਜਾਵੇ ਜਾ ਫਿਰ ਉਸ ਨਾਲ ਕੋਈ ਛੇੜਖਾਨੀ ਕਰਦਾ ਹੈ ਤਾਂ , ਉਸ ਨੇ ਇੱਕ ਹੋਰ ਖਾਸ ਗੱਲ ਦਸੀ ਕਿ ਸੱਪ ਦੇ ਕੰਨ ਨਹੀ ਹੁੰਦੇ, ਉਸ ਨੂੰ ਮਨੁੱਖ ਦੇ ਜਾ ਕਿਸੇ ਵੀ ਜਾਨਵਰ ਦੇ ਪੈਰਾਂ ਦੀ ਧਮਕ ਤੋਂ ਹੀ ਪਤਾ ਚੱਲਦਾ ਹੈ ਕਿ ਉਸ ਵੱਲ ਕੋਈ ਆ ਰਿਹਾ ਹੈ, ਜਿਸ ਦੌਰਾਣ ਉਹ ਚੁਕਨਾ ਹੋ ਜਾਂਦਾ ਹੈ ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …