Sunday, December 22, 2024

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਚੇਅਰਮੈਨ ਬਣਨ ਤੇ ਨਿੰਦਰ ਕੋਟਲੀ ਨੂੰ ਦਿੱਤੀਆਂ ਮੁਬਾਰਕਾਂ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਹੁਤ ਛੋਟੀ ਉਮਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਨਾਮਵਰ ਪੱਤਰਕਾਰ ਅਤੇ ਗੀਤਕਾਰ ਨਿੰਦਰ ਕੋਟਲੀ ਨੂੰ ਚੇਅਰਮੈਨ ਦੀ ਵੱਡੀ ਜਿੰਮੇਵਾਰੀ ਦਿੰਦੇ ਹੋਏ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ ਨੇ ਕਿਹਾ ਕਿ ਨਿੰਦਰ ਕੋਟਲੀ ਜਿੱਥੇ ਇਕ ਬਹੁਤ ਵਧੀਆ ਗੀਤਕਾਰ ਅਤੇ ਪੱਤਰਕਾਰ ਹੈ ਉਸ ਤਰ੍ਹਾਂ ਹਰ ਇਕ ਦਾ ਅਜੀਜ ਵੀ ਹੈ।
                    ਪੱਤਰਕਾਰ ਅਤੇ ਗੀਤਕਾਰ ਨਿੰਦਰ ਕੋਟਲੀ ਨੂੰ ਚੇਅਰਮੈਨ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੋਕ ਤੱਥ ਗਾਇਕੀ ਦੇ ਮਕਬੂਲ ਗਾਇਕ ਲਾਭ ਹੀਰਾ, ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ, ਸੁਰੇਸ਼ ਯਮਲਾ ਜੱਟ, ਅਰਸ਼ਦੀਪ ਚੋਟੀਆਂ ਤੇ ਆਰ ਨੂਰ, ਮੰਗਲ ਮੰਗੀ ਯਮਲਾ, ਛਿੰਦਾ ਬਰਾੜ ਮੁਕਤਸਰ ਸਾਹਿਬ, ਬਲਕਾਰ ਅਣਖੀਲਾ, ਸੰਜੀਵ ਸੁਲਤਾਨ. ਜੱਗੀ ਧੂਰੀ. ਰਣਜੀਤ ਸਿੱਧੂ, ਸਿੱਧੂ ਹਸਨਪੁਰੀ. ਨਿਰਮਲ ਮਾਹਲਾ ਸੰਗਰੂਰ, ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ. ਮੁਸਤਾਕ ਲਸਾੜਾ. ਗੀਤਕਾਰ ਗਿੱਲ ਅਕੋਈ ਵਾਲਾ, ਸਾਹਿਤਕਾਰ ਰਾਮਫਲ ਰਾਜਲਹੇੜੀ, ਰਮੇਸ਼ ਬਰੇਟਾ ਆਦਿ ਗਾਇਕ ਅਤੇ ਗੀਤਕਾਰਾ ਨੇ ਨਵੇਂ ਵਧਾਈ ਦਿੱਤੀ।ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾਂ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਨਿੰਦਰ ਕੋਟਲੀ ਨੂੰ ਚੇਅਰਮੈਨ ਬਣਾੁੳਣ’ਤੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ ਦਾ ਧੰਨਵਾਦ ਕੀਤਾ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …