Tuesday, August 25, 2026

ਹਿਊਮੈਨਟੀਜ ਗਰੁੱਪ ‘ਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਦਿਯਾ ਖੰਨਾ 99.2% ਅੰਕਾਂ ਨਾਲ ਅੰਮ੍ਰਿਤਸਰ ‘ਚ ਅੱਵਲ

ਮੈਡੀਕਲ ਦੀ ਮਨਪ੍ਰੀਤ ਕੌਰ ਦਾ 97.4% ਅੰਕਾਂ ਨਾਲ ਅੰਮ੍ਰਿਤਸਰ ਦੂਜਾ ਸਥਾਨ

ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਸੀ.ਬੀ.ਐਸ.ਸੀ ਵਲੋਂ ਆਯੋਜਿਤ ਬਾਰਹਵੀਂ ਦੀ ਪਰੀਖਿਆ ਦਾ

ਨਤੀਜਾ ਸ਼ਾਨਦਾਰ ਰਿਹਾ।ਸਾਲ 2019-2020 ‘ਚ ਆਯੋਜਿਤ ਬਾਰਹਵੀਂ ਦੀ ਬੋਰਡ ਪ੍ਰੀਖਆ ‘ਚ ਭਾਗ ਲੈਣ ਵਾਲੇ ਸਕੂਲ ਦੇ 287 ਵਿਦਿਆਰਥੀ ਉਚ ਨੰਬਰਾਂ ਨਾਲ ਪਾਸ ਹੋਏ ।
                ਦਿਯਾ ਖੰਨਾ 99.2% ਅੰਕ ਲੈ ਕੇ ਹਿਊਮੈਨਟੀਜ਼ ਗਰੁੱਪ ‘ਚ ਅੰਮ੍ਰਿਤਸਰ ਵਿੱਚ ਪਹਿਲੇ ਤੇ ਮੈਡੀਕਲ ਦੀ ਮਨਪ੍ਰੀਤ ਕੌਰ 97.4% ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ।ਗੌਰੀ ਸਭਰਵਾਲ 98.8% ਅੰਕ ਲੈ ਕੇ ਸਕੂਲ ‘ਚ ਦੂਜੇ ਤੇ ਪਾਲ ਤੁਲੀ 98.4% ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ।16 ਵਿਦਿਆਰਥੀਆਂ ਨੇ 97% ਤੋਂ ਵੱਧ, 48 ਵਿਦਿਆਰਥੀਆਂ ਨੇ 95% ਤੋਂ ਵੱਧ ਅਤੇ 107 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕੀਤੇ।
              47 ਵਿਦਿਆਰਥੀਆਂ ਨੇ ਸੰਗੀਤ ਵਿਸ਼ੇ ‘ਚ 100 ਅੰਕ, 41 ਵਿਦਿਆਰਥੀਆਂ ਨੇ ਪੇਟਿੰਗ ‘ਚ 100 ਅੰਕ, 4 ਵਿਦਿਆਰਥੀਆਂ ਨੇ ਬੀ.ਓਸ.ਟੀ ‘ਚ 100 ਅੰਕ, 1 ਵਿਦਿਆਰਥੀ ਨੇ ਅੰਗ੍ਰੇਜੀ ‘ਚ 100 ਅੰਕ, 1 ਵਿਦਿਆਰਥੀ ਨੇ ਮਨੋਵਿਗਿਆਨ ‘ਚ 100 ਅੰਕ, ਗਣਿਤ ‘ਚ 99 ਅੰਕ, ਰਾਜਨੀਤੀ ‘ਚ 99 ਅੰਕ, ਅਰਥ ਸ਼ਾਸਤਰ ‘ਚ 99 ਅੰਕ, ਜੀਵ ਵਿਗਿਆਨ ‘ਚ 99 ਅੰਕ, ਸਰੀਰਿਕ ਵਿਗਿਆਨ ‘ਚ 99 ਅੰਕ, ਆਈ.ਪੀ ‘ਚ 98 ਅੰਕ, ਪੰਜਾਬੀ ‘ਚ 98 ਅੰਕ, ਅਕਾਊਂਟਸ ‘ਚ 95, ਰਸਾਇਣ ਵਿਗਿਆਨ ‘ਚ 95 ਅੰਕ ਅਤੇ ਭੌਤਿਕ ਵਿਗਿਆਨ ‘ਚ 95 ਅੰਕ ਲਏ ।
               ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਇਸ ਸ਼ਾਨਦਾਰ ਸਫਲਤਾ ‘ਤੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ।
                ਡੀ.ਏ.ਵੀ ਪ੍ਰਬੰਧਕੀ ਸਮਿਤਿੀ ਦਿੱਲੀ ਦੇ ਪ੍ਰਧਾਨ ਪਦਮਸ੍ਰੀ ਡਾ. ਪੂਨਮ ਸੂਰੀ, ਜੇ.ਪੀ ਸ਼ੂਰ ਨਿਦੇਸ਼ਕ ਪਬਲਿਕ ਸਕੂਲਜ-1 ਡੀ.ਏ.ਵੀ ਪ੍ਰਬੰਧਕੀ ਸਮਿਤੀ ਨਵੀਂ ਦਿੱਲੀ, ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਮੈਨਜਰ ਡਾ. ਰਾਜੇਸ਼ ਕੁਮਾਰ ਨੇ ਇਸ ਸਫਲਤਾ ਦਾ ਸਿਹਰਾ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੂੰ ਦਿੱਤਾ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …