Thursday, July 9, 2026

ਕਾਂਗਰਸ ਸਰਕਾਰ ਵੱਲੋਂ ਇੰਤਕਾਲਾਂ ਦੀ ਫੀਸ ‘ਚ ਕੀਤਾ ਦੁਗਣਾ ਵਾਧਾ ਨਿੰਦਣਯੋਗ – ਹਰੀ ਸਿੰਘ

ਇਸਤਰੀ ਅਕਾਲੀ ਦਲ ਦੀ ਮੁੱਖ ਸਲਾਹਕਾਰ ਬੀਬੀ ਮੀਮਸਾ ਦਾ ਧੂਰੀ ਪਹੁੰਚਣ ‘ਤੇ ਕੀਤਾ ਸਨਮਾਨ
ਧੂਰੀ, 17 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਅਕਾਲੀ ਦਲ (ਬ) ਵਿੱਚ ਸ਼ਾਮਿਲ ਹੋਈ ਬੀਬੀ ਰਾਜਿੰਦਰ

ਕੌਰ ਮੀਮਸਾ ਦਾ ਅੱਜ ਧੂਰੀ ਵਿਖੇ ਪਹੁੰਚਣ ‘ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਹਰੀ ਸਿੰਘ ਅਤੇ ਅਕਾਲੀ ਆਗੂਆਂ ਵੱਲੋਂ ਭਰ੍ਹਵਾਂ ਸਵਾਗਤ ਕੀਤਾ ਗਿਆ।ਬੀਬੀ ਰਾਜਿੰਦਰ ਕੌਰ ਮੀਮਸਾ ਨੇ ਇਸ ਸਮੇਂ ਕਿਹਾ ਕਿ ਲੰਮਾਂ ਸਮਾਂ ਕਾਂਗਰਸ ਪਾਰਟੀ ਵਿੱਚ ਬਤੌਰ ਯੂਥ ਅਹੁਦੇਦਾਰ ਰਹਿੰਦਿਆਂ ਉਹ ਕਾਂਗਰਸ ਦੀਆਂ ਨੀਤੀਆਂ ਤੋਂ ਪੂਰੀ ਤਰਾਂ੍ਹ ਦੁੱਖੀ ਸਨ ਅਤੇ ਆਮ ਵਰਕਰਾਂ ਨਾਲ ਵੋਟਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਹੋਣ ‘ਤੇ ਉਹਨਾਂ ਨੂੰ ਵੋਟਰਾਂ ਅੱਗੇ ਮਜਬੂਰੀਵਸ ਸਿਰ ਨੀਂਵਾਂ ਕਰਨਾ ਪੈਂਦਾ ਸੀ।ਜਿਸ ਕਾਰਨ ਉਹਨਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ ਹੈ। ਉਹਨਾਂ ਕਿਹਾ ਕਿ ਉਹ ਇਸਤਰੀ ਅਕਾਲੀ ਦਲ ਦਾ ਢਾਂਚਾ ਹੋਰ ਮਜਬੂਤ ਕਰਨ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਗੇ।
             ਅਕਾਲੀ ਆਗੂ ਹਰੀ ਸਿੰਘ ਨੇ ਕਾਂਗਰਸ ਸਰਕਾਰ ਖਿਲਾਫ ਵਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਆੜ ਵਿੱਚ ਕੈਪਟਨ ਅਮਰਿੰਦਰ ਸਿੰਘ ਆਮ ਲੋਕਾਂ ਦਾ ਕਚੂੰਮਰ ਕੱਢਣ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜ਼ਮੀਨ-ਜਾਇਦਾਦ ਦੇ ਇੰਤਕਾਲਾਂ ਦੀ ਫੀਸ ਵਿੱਚ ਕੀਤਾ ਦੁਗਣਾ ਵਾਧਾ ਆਮ ਲੋਕਾਂ ਨਾਲ ਸਰਾਸਰ ਧੱਕਾ ਹੈ।ਤਹਿਸੀਲ ਕੰਪਲੈਕਸ ਦਫਤਰਾਂ ਵਿੱਚ 45 ਦਿਨਾਂ ਦੇ ਅੰਦਰ ਇੰਤਕਾਲ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।
             ਇਸ ਮੌਕੇ ਬੀਬੀ ਪਰਮਜੀਤ ਕੌਰ ਵਿਰਕ, ਅਮਨਦੀਪ ਸਿੰਘ ਕਾਂਝਲਾ, ਸਰਕਲ ਪ੍ਰਧਾਨ ਧਰਮਿੰਦਰ ਸਿੰਘ ਕੌਲਸੇੜੀ, ਨਿਰਮਲਜੀਤ ਬਿੱਲੂ, ਸਤਗੁਰ ਸਿੰਘ ਕੰਧਾਰਗੜ੍ਹ, ਰਣਜੀਤ ਸਿੰਘ ਰੰਧਾਵਾ, ਹੰਸ ਰਾਜ ਗਰਗ, ਹਾਕਮ ਸਿੰਘ ਢਢੋਗਲ, ਹੰਸ ਰਾਜ ਬਜਾਜ, ਭੁਪਿੰਦਰ ਪਾਲ ਮਿੱਠਾ, ਜਗਰੂਪ ਸਿੰਘ ਲੱਡਾ, ਅਜਮੇਰ ਸਿੰਘ ਘਨੌਰੀ ਅਤੇ ਗੋਨਾ ਜਵੰਧਾ ਆਦਿ ਵੀ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …