ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਢਾਡੀ ਭਾਈ ਨੱਥਾ ਜੀ ਤੇ ਢਾਡੀ ਭਾਈ ਅਬਦੁੱਲਾ ਜੀ ਵਲੋਂ ਅੰਤਰਰਾਸ਼ਟਰੀ ਢਾਡੀ ਸਭਾ ਬਣਾਈ
ਗਈ ਹੈ। ਜਿਸ ਦੇ ਪ੍ਰਧਾਨ ਮਲਕੀਤ ਸਿੰਘ ਪਪਰਾਲੀ ਨੂੰ ਬਣਾਇਆ ਗਿਆ।ਪੰਥ ਦੇ ਪ੍ਰਸਿੱਧ ਢਾਡੀ ਜਥਾ ਭਾਈ ਬਲਦੇਵ ਸਿੰਘ ਲੌਂਗੋਵਾਲ ਨੂੰ ਸੰਗਰੂਰ ਜਿਲ੍ਹੇ ਦਾ ਸ਼ਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਢਾਡੀ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਸੇਵਾ ਕਾਰਜ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ।
ਨਿਰੰਗ ਸਿੰਘ ਝੱਲੀ ਵਲੋਂ ਭਾਈ ਬਲਦੇਵ ਸਿੰਘ ਲੌਂਗੋਵਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਜਦਕਿ ਇਸ ਨਿਯੁੱਕਤੀ ‘ਤੇ ਮਸਹੂਰ ਢਾਡੀਆਂ ਬਲਵਿੰਦਰ ਸਿੰਘ ਵਿੱਕੀ, ਮਨਵਿੰਦਰ ਸਿੰਘ ਮਿੰਟੂ ਗੋਲਡ ਮੈਡਲਲਿਸਟ, ਜਸਵੀਰ ਸਿੰਘ (ਵੀਰਾ) ਲੌਂਗੋਵਾਲ, ਤਰਸੇਮ ਸਿੰਘ ਦਗਾਲ, ਤਰਸੇਮ ਸਿੰਘ ਖੇਤਲਾ, ਮੱਘਰ ਸਿੰਘ ਭੌਰਾ, ਅਮ੍ਰਿਤਪਾਲ ਸਿੰਘ ਅਮੀ, ਜਗਰਾਜ ਸਿੰਘ ਢਿਲੋ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਦੱਸਣਯੋਗ ਹੈ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਸਿੰਘਾਂ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media