ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਦਸਵੀਂ ਕਲਾਸ ਦੇ ਨਤੀਜਿਆਂ ਵਿਚੋਂ ਸਰਸਵਤੀ ਵਿੱਦਿਆ ਮੰਦਰ ਸੀਨੀਅਰ
ਸੈਕੰਡਰੀ ਸਕੂਲ ਚੀਮਾ ਮੰਡੀ ਦੇ ਵਿਦਿਆਰਥੀਆਂ ਨੇ ਅਹਿਮ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਰਕੇਸ਼ ਕੁਮਾਰ ਗੋਇਲ, ਕਮਲ ਗੋਇਲ ਨੇ ਦੱਸਿਆ ਕਿ ਪਾਇਲ ਅਤੇ ਜਸਲੀਨ ਨੇ ਪਹਿਲੀ ਪੁਜ਼ੀਸ਼ਨ, ਮਨਪ੍ਰੀਤ ਅਤੇ ਜਸਨਪ੍ਰੀਤ ਨੇ ਦੂਸਰੀ ਪੁਜ਼ੀਸ਼ਨ, ਹਰਪ੍ਰੀਤ ਨੇ ਤੀਸਰੀ ਪੁਜੀਸ਼ਨ ਤੇ ਰਾਹੁਲ ਬਾਂਸਲ ਨੇ ਚੋਥੀ ਪੁੁਜੀਸ਼ਨ ਹਾਸਲ ਕੀਤੀ ਹੈ।ਸਕੂਲ ਮਨੈਜਮੈੰਟ ਅਤੇ ਸਮੂਹ ਸਟਾਫ਼ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media