Saturday, July 27, 2024

ਗੀਤਕਾਰ ਦੇਵ ਥਰੀਕਿਆਂ ਵਾਲਾ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਸਰਪ੍ਰਸਤ ਬਣੇ

ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਸਾਰ ਪੱਧਰ ‘ਤੇ ਕਾਇਮ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਬਹੁਤ ਵੱਡਾ ਕਾਫਲਾ ਦਿਨੋ-ਦਿਨ ਵਧ ਰਿਹਾ ਹੈ।
                    ਇਸ ਕਾਫਲੇ ਦੀ ਅਗਵਾਈ ਕਰਨ ਲਈ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਤੇ ਹਰਦੇਵ ਦਿਲਗੀਰ ਨੂੰ ਮੰਚ ਦੇ ਸਰਪ੍ਰਸਤ ਦੀ ਜਿੰਮੇਵਾਰੀ ਸੌਪੀ ਗਈ ਹੈ।ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਨੂੰ ਸਰਪ੍ਰਸਤ ਦੀ ਜਿੰਮੇਵਾਰੀ ਦੇਣ ਤੇ ਵੱਖ ਵੱਖ ਗਾਇਕਾਂ ਤੇ ਗੀਤਕਾਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
                   ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਕਿਹਾ ਕਿ ਗੀਤਕਾਰੀ ਦੇ ਥੰਮ ਬਾਬਾ ਬੋਹੜ ਦੇਵ ਥਰੀਕੇ ਵਾਲਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਹਨ।ਜਿੰਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਸਭ ਹਮੇਸ਼ਾਂ ਪਾਲਣਾ ਕਰਦੇ ਰਹਿਣਗੇ।ਇਸੇ ਦੌਰਾਨ ਗਾਇਕ ਨਿਰਮਲ ਮਾਹਲਾ ਸੰਗਰੂਰ, ਜੱਸ ਗੁਰਾਇਆ, ਰਣਜੀਤ ਸਿੱਧੂ ਪ੍ਰਧਾਨ ਸੁਨਾਮ ਇਕਾਈ, ਅੰਗਰੇਜ ਮੱਲ੍ਹੀ, ਕਿਰਨਪਾਲ ਗਾਗਾ, ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ, ਸਾਹਿਤਕਾਰ ਰਾਮਫਲ ਰਾਜਲਹੇੜੀ ਗੀਤਕਾਰ ਰਮੇਸ਼ ਬਰੇਟਾ, ਗਿੱਲ ਅਕੋਈ ਵਾਲਾ, ਗੁਰਦੀਪ ਸਿੰਘ ਬੰਟੀ, ਮੁਸ਼ਤਾਕ ਲਸਾੜਾ, ਸੰਗੀਤਕਾਰ ਰਣਜੀਤ ਸਿੰਘ ਆਦਿ ਨੇ ਨਵੇਂ ਬਣੇ ਸਰਪ੍ਰਸਤ ਗੀਤਕਾਰ ਦੇਵ ਥਰੀਕਿਆਂ ਵਾਲਾ ਨੂੰ ਮੁਬਾਰਕਾਂ ਦਿੱਤੀਆਂ ਹਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …