ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਸੀ.ਬੀ.ਐਸ.ਈ ਬੋਰਡ ਦਾ ਦਸਵੀਂ ਦਾ ਨਤੀਜਾ 100 ਫੀਸਦ ਰਿਹਾ ਹੈ।ਪ੍ਰਿੰਸੀਪਲ 
ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ 2019-20 ਦੀ ਇਸ ਪ੍ਰੀਖਿਆ ਵਿੱਚ 333 ਵਿਦਿਆਰਥੀਆਂ ਨੇ ਮਿਤਿਹਾਨ ਦਿੱਤਾ ਸੀ ਅਤੇ ਸਾਰ ਵਿਦਿਆਰਥੀ ਪਾਸ ਹੋਏ ਹਨ।
ਦੀਪਾਨਿਕਾ ਗੁਪਤਾ ਨੇ 98.4% ਅੰਕਾਂ ਨਾਲ ਜਿਲੇ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ।ਉਸ ਨੇ ਗਣਿਤ ‘ਚ 100, ਪੰਜਾਬੀ ਤੇ ਸਮਾਜਿਕ ਵਿਗਿਆਨ ‘ਚ 99, ਅੰਗ੍ਰੇਜੀ ‘ਚ 98, ਹਿੰਦੀ ‘ਚ 97 ਅਤੇ ਵਿਘਿਆਨ ‘ਚ 96 ਅੱਕ ਪ੍ਰਾਪਤ ਕੀਤੇ।ਅਵਨੀਤ ਕੌਰ ਨੇ 98% ਅੰਕਾਂ ਨਾਲ ਜਿਲੇ ‘ਚ ਤੀਜਾ ਤੇ ਸਕੂਲ ‘ਚ ਦੂਜਾ ਸਥਾਨ ਅਤੇ ਸਮਰਿਧੀ ਸ਼ਰਮਾ 97.6% ਅੰਕਾਂ ਕੇ ਸਾਥ ਸਕੂਲ ‘ਚ ਤੀਜੇ ਸਥਾਨ ‘ਤੇ ਰਹੀ।23 ਵਿਦਿਆਰਥੀਆਂ ਨੇ 95% ਤੋਂ ਵੱਧ, 76 ਵਿਦਿਆਰਥੀਆਂ ਨੇ 90% ਤੋਂ ਵੱਧ, 183 ਵਿਦਿਆਰਥੀਆਂ ਨੇ 80% ਤੋਂ ਜਿਆਦਾ ਅੰਕ ਪ੍ਰਾਪਤ ਕੀਤੇ।ਗਣਿਤ ‘ਚ 6 ਅਤੇ ਆਈ.ਟੀ. ‘ਚ 4 ਵਿਦਿਆਰਥੀਆਂ ਨੇ 100-100 ਲਏ।ਪੰਜਾਬੀ ‘ਚ ਸਭ ਤੋਂ ਵੱਧ 100 ਅੰਕ ਰਹੇ।ਸਮਾਜਿਕ ਵਿਗਿਆਨ ‘ਚ 99 ਅੰਕ, ਅੰਗ੍ਰੇਜ਼ੀ ਤੇ ਵਿਗਿਆਨ ‘ਚ 98 ਅੰਕ ਅਤੇ ਹਿੰਦੀ ‘ਚ ਵੱਧ ਤੋਂ ਵੱਧ ਅੰਕ 97 ਰਹੇ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਸ਼ਾਨਦਾਰ ਸਫਲਤਾ ‘ਤੇ ਵਿਦਿਆਰਥੀਆਂ ਨੂੰ ਉਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ ।
ਡੀ.ਏ.ਵੀ ਪ੍ਰਬੰਧਕੀ ਕਮੇਟੀ ਦਿੱਲੀ ਦੇ ਪ੍ਰਧਾਨ ਆਰਿਆ ਰਤਨ ਡਾ. ਪੂਨਮ ਸੂਰੀ, ਜੇ.ਪੀ ਸ਼ੂਰ ਨਿਰਦੇਸ਼ਕ ਪਬਲਿਕ ਸਕੂਲਜ਼ -1 ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ, ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਇਸ ਸਫਲਤਾ ‘ਤੇ ਵਧਾਈ ਦਿੱਤੀ ।
Punjab Post Daily Online Newspaper & Print Media