ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਲਾਈਫ ਕੇਅਰ ਐਜੁਕੇਸ਼ਨ ਵੈਲਫੇਅਰ ਸੁਸਾਇਟੀ ਵਲੋਂ ਪਹਿਲੀ ਵਾਰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸੁਸਾਇਟੀ ਦੇ ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਚੇਅਰਮੈਨ ਦੀਪਕ ਸੂਰੀ ਤੇ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ ਨੇ ਦੱਸਿਆ ਹੈ ਕਿ 26 ਜੁਲਾਈ ਦਿਨ ਐਤਵਾਰ ਨੂੰ ਸੰਧੂ ਕਾਲੋਨੀ ਸਥਿਤ ਕੁੰਵਰ ਹਸਪਤਾਲ ਵਿਖੇ ਇਹ ਖੂਨਦਾਨ ਕੈਂਪ ਲੱਗੇਗਾ। ਜਿਸ ਦਾ ਉਦਘਾਟਨ ਡੀ.ਸੀ.ਪੀ ਜਗਮੋਹਨ ਸਿੰਘ ਕਰਨਗੇ।
ਇਸ ਮੋਕੇ ਮਨਦੀਪ ਸਿੰਘ, ਕੁਸ਼ਲ ਸ਼ਰਮਾ, ਸੁਖਦੀਪ ਸਿੰਘ, ਰਾਜੇਸ਼ ਠੁਕਰਾਲ, ਗੁਰਵਿੰਦਰ ਕੌਰ, ਚੇਤਨ ਸ਼ਰਮਾ, ਮਹਿਲਾ ਵਿੰਗ ਦੀ ਪ੍ਰਧਾਨ ਸੰਦੀਪ ਸੰਧੂ, ਰੀਮਾ ਠੁਕਰਾਲ, ਰੂਪਾ ਸ਼ਰਮਾ, ਚਰਨਜੀਤ ਕੌਰ, ਸੰਗੀਤਾ ਆਦਿ ਹਾਜ਼ਰ ਸਨ।