Wednesday, July 29, 2026

ਜਿਲ੍ਹਾ ਮੈਜਿਸਟਰੇਟ ਵਲੋਂ ਵੀਜ਼ਾ ਸਲਾਹਕਾਰ ਏਜੰਸੀ ਨੂੰ ਲਾਇਸੰਸ ਜਾਰੀ

ਸੰਗਰੂਰ, 28 ਜੁਲਾਈ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਰਾਮਵੀਰ ਵਲੋਂ ਹੀਰਾ ਸਿੰਘ ਪੁੱਤਰ ਸ਼ਾਮ ਲਾਲ ਵਾਸੀ ਮਕਾਨ ਨੰ: 418, ਵਾਰਡ ਨੰ: 2ਏ ਜਨਤਾ ਨਗਰ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਮੈਸਰਜ਼ ਗਲੋਬਲ ਵੀਜ਼ਾ ਜੰਕਸ਼ਨ ਐਮ.ਕੇ ਰੋਡ ਸਾਹਮਣੇ ਜਗਨ ਨਾਥ ਪੈਟਰੋਲ ਪੰਪ ਧੂਰੀ ਅਤੇ ਪ੍ਰਿਤਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਧਾਂਦਰਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਮੈਸਰਜ਼ ਪ੍ਰਾਈਮ ਵੀਜ਼ਾ ਸਲਾਹਕਾਰ ਦੁਕਾਨ ਨੰ: 6 ਐਮ.ਜੀ.ਐਮ ਸੁਪਰ ਮਾਰਕੀਟ ਸੰਗਰੂਰ ਰੋਡ ਧੂਰੀ ਲਈ ਕੰਸਲਟੈਂਸੀ ਦਾ ਲਾਇਸੰਸ ਜਾਰੀ ਕੀਤਾ ਹੈ।ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਰੂਲਜ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਤਹਿਤ ਜਾਰੀ ਕੀਤਾ ਗਿਆ ਹੈ, ਜੋ ਲਾਇਸੰਸ 15-07-2025 ਤੱਕ ਵੈਧ ਹੋਵੇਗਾ।
                  ਲਾਇਸੰਸ ਧਾਰਕਾਂ ਨੂੰ ਲਿਖਿਆ ਗਿਆ ਹੈ ਕਿ ਉਹ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖੇਗਾ ਅਤੇ ਉਨ੍ਹਾਂ ਤੋਂ ਲਈ ਜਾਣ ਵਾਲੀ ਜਾਣਕਾਰੀ ਤੇ ਫੀਸ ਹਰ ਮਹੀਨੇ ਅਤੇ 6 ਮਹੀਨੇ ਬਾਅਦ ਸੈਕਟਰੀ ਹੋਮ ਅਫੈਅਰਜ਼ ਐਂਡ ਜਸਟਿਸ ਨੂੰ ਭੇਜਣੀ ਯਕੀਨੀ ਬਣਾਏਗਾ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …