Saturday, September 12, 2026

ਗਾਡਵਿਨ ਸਕੂਲ ਦੇ ਬੱਚਿਆਂ ਨੇ ਜਿੱਤੇ ਸੋਨ ਤਮਗੇ

ਗਾਡਵਿਨ ਸਕੂਲ ਦੇ ਜੇਤੂ ਖਿਡਾਰੀ ਪ੍ਰਿੰਸੀਪਲ ਅਤੇ ਐਮਡੀ ਦੇ ਨਾਲ।
ਗਾਡਵਿਨ ਸਕੂਲ ਦੇ ਜੇਤੂ ਖਿਡਾਰੀ ਪ੍ਰਿੰਸੀਪਲ ਅਤੇ ਐਮਡੀ ਦੇ ਨਾਲ।

ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਬੀਤੇ ਦਿਨੀਂ ਮਹਾਰਾਸ਼ਟਰਾ ਵਿਖੇ ਹੋਈਆਂ ਜੂਨੀਅਰ ਕਿੱਕ ਬਾਕਸਿੰਗ ਖੇਡਾਂ ਜਿਸ ਵਿਚ 25 ਸੂਬਿਆਂ ਦੇ 650 ਖਿਡਾਰੀਆਂ ਨੇ ਹਿੱਸਾ ਲਿਆ ਸੀ, ਗਾਡਵਿਨ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਇਕ ਵਾਰ ਫਿਰ ਮੱਲ੍ਹਾਂ ਮਾਰੀਆਂ ਹਨ। ਪੰਜਾਬ ਦੇ 25 ਖਿਡਾਰੀਆਂ ਵਿਚੋਂ 2 ਖਿਡਾਰੀ ਰਿਤੂ ਸਵਾਮੀ ਅਤੇ ਲਵਪ੍ਰੀਤ ਸਿੰਘ ਗਾਡਵਿਨ ਪਬਲਿਕ ਸਕੂਲ ਘੱਲੂ ਦੇ ਚੁਣੇ ਗਏ ਸਨ। ਜਿਨ੍ਹਾਂ ਨੇ ਲਾਈਟ ਕੰਟੈਕਟ ਅਤੇ ਕਿੱਕ ਲਾਈਟ ਦੋਨਾਂ ਵਿਚੋਂ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ। ਉੱਥੇ ਹੀ ਰਿਤੂ ਨੇ ਲਾਈਟ ਕੰਟਰੈਕਟ ਵਿਚ ਸਿਲਵਰ ਅਤੇ ਪੀਨਾਈਲ ਫਾਈਟ ਵਿਚ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਬਰਾੜ ਅਤੇ ਪ੍ਰਿੰਸੀਪਲ ਲਖਵਿੰਦਰ ਕੌਰ ਬਰਾੜ ਨੇ ਪੰਜਾਬ ਦੇ ਸਾਰੇ ਹੀ ਕਿੱਕ ਬਾਕਸਿੰਗ ਖਿਡਾਰੀਆਂ ਅਤੇ ਕੋਚ ਮੋਹਿਤ ਕੁਮਾਰ ਤੇ ਸ਼ੀਨਾ ਬੇਦੀ ਨੂੰ ਵਧਾਈ ਦਿੱਤੀ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply