Thursday, September 10, 2026

ਬੈਲਜ਼ੀਅਮ ਸਕੂਲ ‘ਚ ਛੋਟੀ ਦਸਤਾਰ ਬੰਨ ਕੇ ਆਉਣ ਦੀ ਅਦਾਲਤ ਵੱਲੋਂ ਖੁੱਲ ਮਿਲਣ ਨਾਲ ਸਿੱਖਾਂ ਦਾ ਮਾਣ ਵਧਿਆ- ਜਥੇਦਾਰ

PPN090422

ਅੰਮ੍ਰਿਤਸਰ, 17 ਅਕਤੂਬਰ (ਗੁਰਪ੍ਰੀਤ ਸਿੰਘ) – ਬੈਲਜ਼ੀਅਮ ਦੇ ਲਿਮਬਰਗ ਸੂਬੇ ਵਿਚ ਇੱਕ ਸਿੱਖ ਬੱਚੇ ਨੂੰ ਸਕੂਲ ਵਿਚ ਛੋਟੀ ਦਸਤਾਰ ਬੰਨ ਕੇ ਆਉਣ ਦੀ ਅਦਾਲਤ ਵੱਲੋਂ ਖੁੱਲ ਮਿਲਣ ‘ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ।ਸਿੰਘ ਸਾਹਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਜੋ ਬੈਲਜ਼ੀਅਮ ਦੇ ਲਿਮਬਰਗ ਸੂਬੇ ਵਿਚ ਇੱਕ ਸਿੱਖ ਬੱਚੇ ਸ਼ਰਨਜੀਤ ਸਿੰਘ ਨੂੰ ਸਕੂਲ ਵਿਚ ਛੋਟੀ ਦਸਤਾਰ ਬੰਨ ਕੇ ਆਉਣ ਦੀ ਅਦਾਲਤ ਵੱਲੋਂ ਖੁੱਲ ਦਿੱਤੀ ਗਈ ਹੈ, ਬਹੁਤ ਖੁਸ਼ੀ ਦੀ ਗੱਲ ਹੈ, ਇਸ ਨਾਲ ਸਿੱਖਾਂ ਦਾ ਮਾਣ ਵਧਿਆ ਹੈ।
ਸਿੰਘ ਸਾਹਿਬ ਜੀ ਨੇ ਕਿਹਾ ਕਿ ਦਸਤਾਰ ਸਿੱਖ ਦੀ ਪਹਿਚਾਣ ਹੈ ਅਤੇ ਜਿਵੇਂ ਬੈਲਜ਼ੀਅਮ ਦੀ ਅਦਾਲਤ ਵੱਲੋਂ ਬੱਚਿਆਂ ਨੂੰ ਛੋਟੀ ਦਸਤਾਰ ਪਹਿਨਣ ਦੀ ਮਿਲੀ ਖੁੱਲ ਮਿਲੀ ਹੈ, ਉਸੇ ਤਰਾਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਵੀ ਸਿੱਖ ਬੱਚਿਆਂ ਨੂੰ ਦਸਤਾਰ ਪਹਿਨਣ ਦੀ ਖੁੱਲ ਦੇਣ। ਤਾਂ ਕਿ ਸਿੱਖ ਆਪਣੀ ਧਾਰਮਿਕ ਅਜਾਦੀ ਦਾ ਨਿੱਘ ਮਾਣ ਸਕਣ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply